Definition
ਦੇਖੋ, ਸੋਹਣੀ. ਸੁੰਦਰੀ. "ਸੋਹਨੀ ਸਰੂਪਿ ਸੁਜਾਨ ਬਿਚਖਨਿ." (ਆਸਾ ਮਃ ੫) ੨. ਸੰਗ੍ਯਾ- ਮੇਹੀਵਾਲ ਨਾਲ ਪ੍ਰੀਤਿ ਕਰਨ ਵਾਲੀ ਇੱਕ ਇਸਤ੍ਰੀ. "ਰਾਵੀ ਤੀਰ ਜਾਟ ਇਕ ਰਹੈ. ਮੇਹੀਵਾਲ ਨਾਮ ਜਗ ਕਹੈ। ਨਿਰਖ ਸੋਹਨੀ ਵਸਿ ਹਨਐਗਈ." (ਚਰਿਤ੍ਰ ੧੦੧) ਸੋਹਨੀ ਘੜਾ ਛਾਤੀ ਹੇਠ ਰੱਖਕੇ ਨਿੱਤ ਨਦੀ ਤਰਕੇ ਮੇਹੀਵਾਲ ਪਾਸ ਜਾਂਦੀ ਸੀ ਅਰ ਘਰ ਨੂੰ ਵਾਪਸ ਆਉਣ ਸਮੇਂ ਝਾੜਾਂ ਵਿੱਚ ਘੜਾ ਲੁਕਾਆਉਂਦੀ ਸੀ. ਇਸ ਦੇ ਸੰਬੰਧੀਆਂ ਨੇ ਇਹ ਭੇਦ ਜਾਣਕੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ. ਜਦ ਉਸ ਨਾਲ ਨਦੀ ਵਿੱਚ ਪ੍ਰੇਵਸ਼ ਹੋਈ ਤਾਂ ਘੜਾ ਗਲ ਗਿਆ ਅਤੇ ਸੋਹਨੀ ਡੁੱਬ ਮੋਈ. ਇਸ ਦਾ ਇਹ ਹਾਲ ਸੁਣਕੇ ਮੇਹੀਵਾਲ ਭੀ ਨਦੀ ਵਿੱਚ ਡੁੱਬਕੇ ਮਰ ਗਿਆ. ਦੇਖੋ, ਸੋਣ੍ਹੀ.
Source: Mahankosh