Definition
ਸੰਗ੍ਯਾ- ਸੁਹੇਰਾ. ਪਹਿਰੂ. ਚੰਗੀ ਤਰਾਂ ਹੇਰਨ (ਨਿਗਰਾਨੀ ਕਰਨ) ਵਾਲਾ. ਭਾਵ- ਮਾਇਆ ਲੰਪਟ. "ਸੋਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ." (ਸ. ਫਰੀਦ) ਮਾਇਆ ਦੇ ਪਹਿਰੂ ਦੀ ਘੜਿਆਲ ਵਾਂਙ ਮਾਰ ਖਾਂਦੇ ਦੁੱਖ ਵਿੱਚ ਉਮਰ ਬੀਤਦੀ ਹੈ। ੨. ਸ੍ਵ (ਧਨ) ਨੂੰ ਹੇਰਣ ਵਾਲਾ. ਜਿਸ ਦੀ ਨਿਗਾਹ ਹਰ ਵੇਲੇ ਧਨ ਵੱਲ ਰਹਿੰਦੀ ਹੈ। ੩. ਗਠਕਤਰਾ. ਠਗ.
Source: Mahankosh