ਸੌਰੀਆ
saureeaa/saurīā

Definition

ਵਿ- ਸੂਰਜ ਉਪਾਸਕ। ੨. ਸੂਰਜ ਆਦਿਕ ਗ੍ਰਹਾਂ ਦੀ ਚਾਲ ਜਾਨਣ ਵਾਲਾ, ਜ੍ਯੋਤਿਸੀ। ੩. ਸ਼ਾਵਰ (ਤੰਤ੍ਰ) ਦਾ ਗ੍ਯਾਤਾ। ੪. ਸ੍ਵਰ ਵਿਚਾਰ ਨਾਲ ਸ਼ੁਭ ਅਸ਼ੁਭ ਫਲ ਦੱਸਣ ਵਾਲਾ। ੫. ਬ੍ਰਾਹਮਣਾਂ ਦਾ ਇੱਕ ਗੋਤ ਭੀ ਸੌਰੀ ਹੈ। ੬. ਸੰ. शौरि ਸ਼ੌਰਿ. ਵਿਸਨੁ. "ਤੁਝ ਸੇਵਹਿ ਬਿਧਿ ਸੰਕਰ ਸੌਰੀ." (ਨਾਪ੍ਰ) ੭. ਕ੍ਰਿਸਨ
Source: Mahankosh