Definition
ਸੰ. श्रम ਧਾ- ਥਕਣਾ. ਜਤਨ ਕਰਨਾ. ਤਪ ਕਰਨਾ। ੨. ਸੰਗ੍ਯਾ- ਥਕੇਵਾਂ. ਤਕਾਨ. "ਸ੍ਰਮ ਥਾਕਾ ਪਾਏ ਬਿਸ੍ਰਾਮਾ." (ਮਾਰੂ ਮਃ ੫) ੩. ਖੇਦ। ੪. ਯਤਨ. ਕੋਸ਼ਿਸ਼. "ਮਾਇਆ ਕਾਰਨ ਸ੍ਰਮ ਅਤਿ ਕਰੈ." (ਸਾਰ ਨਾਮਦੇਵ) "ਸ੍ਰਮ ਕਰਤੇ ਦਮ ਆਢ ਕਉ". (ਬਿਲਾ ਮਃ ੫) ੫. ਸ਼ਮ ਦੀ ਥਾਂ ਭੀ ਸ੍ਰਮ ਸ਼ਬਦ ਦੇਖੀਦਾ ਹੈ. "ਕਹੋ ਸੁ ਸ੍ਰਮ ਕਾ ਸੋਂ ਕਹੈਂ, ਦਮ ਕੋ ਕਹਾਂ ਕਹੰਤ?" (ਅਕਾਲ) ੬. ਦੇਖੋ, ਸ੍ਰਮੁ। ੭. ਦੇਖੋ, ਸ੍ਰਵਣ ੫. "ਲੋਚਨ ਸ੍ਰਮਹਿ ਬੁਧਿ ਬਲ ਨਾਠੀ." (ਸ੍ਰੀ ਬੇਣੀ) ਨੇਤ੍ਰਾਂ ਤੋਂ ਪਾਣੀ ਸ੍ਰਵਦਾ (ਟਪਕਦਾ) ਹੈ। ੮. ਸੰ. ਸ਼ਸ੍ਰ੍ਮ. ਸੁਖ. ਆਨੰਦ. "ਰਾਜਾ ਸ੍ਰਮ ਮਿਤਿ ਨਹੀ ਜਾਨੀ ਤੇਰੀ." (ਸਾਰ ਕਬੀਰ)
Source: Mahankosh