Definition
ਸੰ. शृङ्गरिमठ ਸ਼੍ਰਿੰਗੇਰੀਮਠ. ਤੁੰਗਭਦ੍ਰ ਦੇ ਕਿਨਾਰੇ ਦੱਖਣ ਵਿੱਚ ਸ਼ੰਕਰਾਚਾਰਯ ਦਾ ਮੁੱਖ ਅਸਥਾਨ, ਜਿਸ ਥਾਂ ਸੰਨ੍ਯਾਸੀ ਸਾਧੂ ਰਹਿੰਦੇ ਹਨ. ਦੇਖੋ, ਸ਼ੰਕਰ ਅਤੇ ਸ੍ਰਿੰਗੇਰੀ. "ਪਹਿਰੇ ਪਟ ਜ੍ਯੋਂ ਮੁਨਿ ਸ੍ਰਿੰਗਮੜੀ ਕੇ." (ਕ੍ਰਿਸਨਾਵ) ਲਹੂ ਨਾਲ ਭਿੱਜੇ ਵਸਤ੍ਰ ਅਜਿਹੇ ਭਾਸਦੇ ਹਨ, ਮਾਨੋ ਸ਼੍ਰਿੰਗੇਰੀਮਠ ਦਾ ਮੁਨੀ (ਭਗਵੇਂ ਭੇਸ ਵਾਲਾ ਸੰਨ੍ਯਾਸੀ) ਹੈ.
Source: Mahankosh