Definition
ਸੰ. शृड़वेर ਯੂ. ਪੀ. ਵਿੱਚ ਕੋਸ਼ਲ ਦੇਸ਼ ਦੀ ਹੱਦ ਪੁਰ ਪ੍ਰਤਾਪਗੜ੍ਹ ਜਿਲੇ ਦਾ ਗੰਗਾ ਦੇ ਖੱਬੇ ਪਾਸੇ ਇੱਕ ਨਗਰ, ਜਿਸ ਦਾ ਹੁਣ ਨਾਉਂ ਸਿੰਗੌਰਾ ਹੈ. ਇਸ ਥਾਂ ਗੁਹਕ (ਗੁਹ) ਨਾਮਕ ਭੀਲ ਅਤੇ ਨਿਸਾਦਾਂ ਦਾ ਰਾਜਾ ਰਹਿੰਦਾ ਸੀ, ਜੋ ਰਾਮਚੰਦ੍ਰ ਜੀ ਦਾ ਮਿਤ੍ਰ ਸੀ. ਵਨਵਾਸ ਸਮੇਂ ਰਾਮਚੰਦ੍ਰ ਜੀ ਇਸ ਦੀ ਸਹਾਇਤਾ ਨਾਲ ਗੰਗਾ ਪਾਰ ਉਤਰੇ ਸਨ। ੨. ਆਦਾ (ਅਦਰਕ), ਜਿਸ ਦੇ ਵੇਰ (ਅੰਗ) ਸਿੰਗ ਜੇਹੇ ਆਕਾਰ ਦੇ ਹੁੰਦੇ ਹਨ.
Source: Mahankosh