Definition
ਸੰ. श्रीरङ्ग ਸੰਗ੍ਯਾ- ਸ਼੍ਰੀ (ਲੱਛਮੀ) ਤੋਂ ਰੰਗ (ਨਾਚ) ਕਰਾਉਣ ਵਾਲਾ ਕਰਤਾਰ. ਵਾਹਗੁਰੂ. "ਨਾਮੇ ਸ੍ਰੀ ਰੰਗ ਭੇਟਲ ਸੋਈ." (ਭੈਰ ਨਾਮਦੇਵ)#੨. ਵਿਸਨੁ। ੩. ਮਦਰਾਸ ਦੇ ਤ੍ਰਿਚਨਾਪਲੀ (Trichinopoly) ਜਿਲੇ ਵਿੱਚ ਤ੍ਰਿਚਨਾਪਲੀ ਤੋਂ ਦੋ ਮੀਲ ਉੱਤਰ, ਕਾਵੇਰੀ ਨਦੀ ਦੇ ਦ੍ਵੀਪ ਵਿੱਚ ਇੱਕ ਬਸਤੀ, ਜਿਸ ਵਿੱਚ ਸ਼੍ਰੀਰੰਗ ਮੰਦਿਰ ਹੈ. ਇਸ ਮੰਦਿਰ ਦੀਆਂ ਸੱਤ ਦੀਵਾਰਾਂ ਹਨ. ਬਾਹਰ ਦੀ ਕੰਧ ੧੦੨੪ ਗਜ ਲੰਮੀ ਅਤੇ ੮੪੦ ਗਜ ਚੌੜੀ ਹੈ. ਗਹਿਣੇ ਅਤੇ ਰਤਨ ਸਾਰੇ ਭਾਰਤ ਦੇ ਹਿੰਦੂਮੰਦਿਰਾਂ ਨਾਲੋਂ ਇੱਥੇ ਕੀਮਤੀ ਹਨ. ਇਸ ਮੰਦਿਰ ਦੇ ਨਾਉਂ ਕਰਕੇ ਹੀ ਦ੍ਵੀਪ ਅਤੇ ਬਸਤੀ ਦਾ ਨਾਉਂ ਸ੍ਰੀਰੰਗ ਹੋ ਗਿਆ ਹੈ. ਸ੍ਰੀਰੰਗ ਦੇ ਪਰਮਭਗਤ ਰਾਮਾਨੁਜ ਦਾ ਦੇਹਾਂਤ ਇਸੇ ਥਾਂ ਹੋਇਆ ਹੈ.
Source: Mahankosh