ਸ੍ਰੋਣਤਬੀਜ
sronatabeeja/sronatabīja

Definition

ਸੰ. ਸ਼ੋਣਿਤਬਿੰਦੁ ਅਤੇ ਸ਼ੋਣਿਤਬੀਜ. ਰਕ੍ਤਬੀਜ ਨਾਉਂ ਦਾ ਇੱਕ ਦੈਤ, ਜੋ ਸ਼ੁੰਭ ਦਾ ਮੰਤ੍ਰੀ ਅਤੇ ਫੌਜੀ ਸਰਦਾਰ ਸੀ, ਜਿਸ ਦੀ ਕਥਾ ਮਾਰਕੰਡੇਯ ਪੁਰਾਣ ਵਿੱਚ ਹੈ. ਇਸ ਨੇ ਦੁਰਗਾ ਨਾਲ ਜੰਗ ਕੀਤਾ. ਜਿੱਥੇ ਇਸ ਦੇ ਲਹੂ ਦੀ ਛਿੱਟ ਡਿਗਦੀ ਸੀ ਉੱਥੇ ਹੀ ਨਵਾਂ ਰਕ੍ਤਬੀਜ ਪੈਦਾ ਹੋ ਜਾਂਦਾ ਸੀ. ਜਿਉਂ ਜਿਉਂ ਦੁਰਗਾ ਉਨ੍ਹਾਂ ਦੈਤਾਂ ਨੂੰ ਮਾਰਦੀ ਤਿਉਂ ਤਿਉਂ ਵਧੇਰੇ ਪੈਦਾ ਹੋ ਜਾਂਦੇ. ਅੰਤ ਨੂੰ ਕਾਲੀ ਨੇ ਲਹੂ ਪੀਤਾ ਅਤੇ ਦੁਰਗਾ ਨੇ ਦੈਤ ਮਾਰੇ. "ਚੰਡੀ ਕਾਲੀ ਦੁਹੂੰ ਮਿਲ ਕੀਨੋ ਇਹੈ ਵਿਚਾਰ। ਹੌਂ ਹਨ ਹੌਂ ਤੂੰ ਸ੍ਰੋਨ ਪੀ, ਅਰਿਦਲ ਡਾਰਹਿਂ ਮਾਰ॥" (ਚੰਡੀ ੧) "ਸ੍ਰੋਣਤਬਿੰਦੁ ਕੋ ਸੁੰਭ ਨਿਸੁੰਭ ਕਹ੍ਯੋ ਤੁਮ ਜਾਹੁ ਮਹਾਂ ਦਲ ਲੈ ਕੈ." (ਚੰਡੀ ੧)
Source: Mahankosh