ਸ੍ਰੋਣਪਾਤ
sronapaata/sronapāta

Definition

ਲਹੂ ਦਾ ਡਿਗਣਾ. ਇਹ ਕਈ ਤਰਾਂ ਦਾ ਹੁੰਦਾ ਹੈ. ਮੁੱਖ ਭੇਦ ਇਸ ਦੇ ਤਿੰਨ ਹਨ-#(ੳ) ਮੂੰਹ ਨੱਕ ਕੰਨ ਤੋਂ ਲਹੂ ਵਹਿਣਾ.#(ਅ) ਗੁਦਾ ਭਗ ਅਤੇ ਲਿੰਗ ਦੇ ਰਸਤੇ ਲਹੂ ਵਹਿਣਾ.#(ੲ) ਰੋਮਾਂ ਦੇ ਛਿਦ੍ਰਾਂ ਵਿੱਚਦੀਂ ਨਿਕਲਨਾ. ਸਿਆਣੇ ਵੈਦ ਦੀ ਸਲਾਹ ਨਾਲ ਰੋਗ ਦੇ ਕਾਰਣ ਅਨੁਸਾਰ ਇਲਾਜ ਹੋਣਾ ਚਾਹੀਏ, ਜਿਸ ਤੋਂ ਆਰਾਮ ਆਵੇ.#ਵਿਦ੍ਵਾਨਾਂ ਨੇ ਸ੍ਰੋਣਪਾਤ ਦੇ ਕਾਰਣ ਇਹ ਮੰਨੇ ਹਨ- ਧੁੱਪ ਵਿੱਚ ਫਿਰਨਾ. ਵਿਤੋਂ ਵਧਕੇ ਕਸਰਤ ਕਰਨੀ, ਬਹੁਤ ਮੈਥੁਨ ਕਰਨਾ, ਮਿਰਚ ਆਦਿ ਤੀਖਣ ਪਦਾਰਥ ਅਤੇ ਗਰਮ ਮਸਾਲੇ ਬਹੁਤ ਵਰਤਣੇ, ਸ਼ਰਾਬ ਪੀਣੀ, ਬਹੁਤ ਖਟਾਈ ਖਾਣੀ ਆਦਿਕ. ਇਨ੍ਹਾਂ ਕਾਰਣਾਂ ਤੋਂ, ਲਹੂ ਵਿਕਾਰੀ ਹੋਕੇ ਉਬਾਲ ਖਾਂਦਾ ਹੈ.#ਸ੍ਰੋਣਤ ਸ਼ਾਂਤ ਕਰਨ ਲਈ ਇਹ ਉੱਤਮ ਔਖਧਿ ਹੈ-#ਧਨੀਆਂ, ਆਉਲੇ, ਬਾਂਸਾ, ਮੁਨੱਕਾ ਦਾਖ, ਪਿੱਤਪਾਪੜਾ, ਇਹ ਤੋਲਾ ਤੋਲਾ ਲੈ ਕੇ ਜੌਂਕੁੱਟ¹ ਕਰਨੇ. ਰਾਤ ਨੂੰ ਪਾਣੀ ਵਿੱਚ ਭਿਉਂ ਰੱਖਣੇ, ਸਵੇਰ ਵੇਲੇ ਮਲਕੇ ਜਾਂ ਕੂੰਡੇ ਵਿੱਚ ਦਰੜਕੇ ਮਿਸ਼ਰੀ ਮਿਲਾਕੇ ਪੀਣਾ.
Source: Mahankosh