ਸ੍‍ਮਰਣ
s‍marana/s‍marana

Definition

ਦੇਖੋ, ਸਿਮਰਣ। ੨. ਇੱਕ ਸ਼ਬਦਾਲੰਕਾਰ. ਜਾਣੇ ਹੋਏ ਪਦਾਰਥ ਤੁੱਲ ਕਿਸੀ ਦੂਜੀ ਵਸਤੂ ਨੂੰ ਵੇਖਕੇ ਉਸ ਦੀ ਸਿਮ੍ਰਿਤਿ ਹੋਣੀ "ਸ੍‍ਮਰਣ" ਅਲੰਕਾਰ ਹੈ.#ਉਦਾਹਰਣ-#ਸ੍ਰੀ ਨਾਨਕ ਦਰਬਾਰ ਮੇ ਸੁਨ ਮਰਦਾਨਾ ਤਾਨ,#ਸਭ ਦੇਵਨ ਸਮਰਣ ਕਿਯੋ ਹਾਹਾ ਹੂਹੂ ਗਾਨ.#ਚਖ ਚੌਂਧਕ ਚਪਲਾ ਚਮਕ ਪਾਵਸ ਸਮਯ ਨਿਹਾਰ,#ਯਾਦਾਈ ਦਸ਼ਮੇਸ਼ ਕੀ ਤੇਜਪੁੰਜ ਤਰਵਾਰ.
Source: Mahankosh