Definition
ਸੰ. सङ्कर्षण ਸੰਕਰ੍ਸਣ. ਸੰਗ੍ਯਾ- ਸੰ- ਕਰ੍ਸਣ (ਖਿੱਚਣ) ਦੀ ਕ੍ਰਿਯਾ।#੨. ਬਲਭਦ੍ਰ. ਬਲਰਾਮ. ਇਸ ਦਾ ਨਾਉਂ ਸੰਕਰਖਣ ਹੋਣ ਦੇ ਦੋ ਕਾਰਣ ਲਿਖੇ ਹਨ. ਇੱਕ ਤਾਂ ਇਹ ਕਿ ਇਸ ਨੂੰ ਦੇਵਕੀ ਦੇ ਉਦਰ ਤੋਂ, ਖਿੱਚਕੇ ਰੋਹਿਣੀ ਦੇ ਉਦਰ ਵਿੱਚ ਰੱਖਿਆ ਗਿਆ.¹ ਦੂਜੇ ਇਹ ਹਲ ਨਾਲ ਵੈਰੀ ਨੂੰ ਸੰਕਰ੍ਸ (ਖਿੱਚ) ਕੇ ਮੂਸਲ ਨਾਲ ਸਿਰ ਭੰਨ ਦਿੰਦਾ ਸੀ. "ਪੁਨ ਬੋਲ੍ਯੋ ਵ੍ਰਿਜਏਸ, ਸੰਕਰਖਨ ਸੋਂ ਕ੍ਰਿਪਾ ਕਰ." (ਕ੍ਰਿਸਨਾਵ) ੩. ਭਾਈ ਸੰਤੋਖ ਸਿੰਘ ਨੇ ਸੰਕ੍ਰਮਣ (ਸੰਕ੍ਰਾਂਤਿ) ਦੀ ਥਾਂ ਭੀ ਸੰਕਰਖਣ ਸ਼ਬਦ ਵਰਤਿਆ ਹੈ. "ਮਕਰ ਸੰਕਰਖਣ ਅਰਕੀ ਹੋਇ। ਆਨ ਸਨਾਨਹਿ ਜੇ ਨਰ ਕੋਇ"॥ (ਗੁਪ੍ਰਸੂ) ਮਕਰ ਰਾਸ਼ਿ ਤੇ ਜਦ ਸੂਰਜ ਹੋਵੇ, ਤਦ ਜੋ ਆਕੇ ਮੁਕਤਸਰ ਨ੍ਹਾਵੇ.
Source: Mahankosh