Definition
ਸ਼ੰਕਰ ਦਾ ਬਹੁ ਵਚਨ. "ਸੰਕਰਾ ਨ ਜਾਨਹਿ ਭੇਵ." (ਰਾਮ ਮਃ ੫) ਗ੍ਯਾਰਾਂ ਰੁਦ੍ਰ ਭੇਦ ਨ ਜਾਨੈ। ੨. ਸ਼ਿਵ। ੩. ਵਿ- ਕਲ੍ਯਾਣ ਕਰਤਾ. ੪. ਇੱਕ ਰਾਗ, ਜੋ ਬਿਲਾਵਲ ਠਾਟ ਦਾ ਸਾੜਵ (ਖਾੜਵ) ਹੈ. ਇਸ ਵਿੱਚ ਮੱਧਮ ਵਰਜਿਤ ਹੈ ਅਤੇ ਰਿਸਭ ਬਹੁਤ ਦੁਰਬਲ ਲਗਦਾ ਹੈ. ਸੰਕਰਾ ਬਿਹਾਗ ਨਾਲ ਬਹੁਤ ਮਿਲਦਾ ਹੈ. ਇਸ ਵਿੱਚ ਗਾਂਧਾਰ ਵਾਦੀ ਅਤੇ ਸੜਜ ਸੰਵਾਦੀ ਹੈ. ਆਰੋਹੀ- ਸ ਰ ਗ ਪ ਪ ਨ ਸ. ਅਵਰੋਹੀ ਸ ਨ ਧ ਪ ਗ ਰ ਸ.
Source: Mahankosh