Definition
ਇੱਕ ਛੰਦ. ਇਸ ਦਾ ਨਾਉਂ "ਸੋਮਰਾਜੀ" ਅਤੇ "ਅਰਧ ਭੁਜੰਗ" ਭੀ ਹੈ. ਲੱਛਣ- ਪ੍ਰਤਿ ਚਰਣ ਦੋ ਯਗਣ. . .#ਉਦਾਹਰਣ-#ਜੁਟੇ ਦੋਇ ਪਾਸੇ। ਪਰੀ ਮਾਰ ਨਾਸੇ।#ਗੁਰੂ ਧੀਰ ਦੈਕੈ। ਅਗੈ ਸਿੰਘ ਕੈਕੈ।#(ਅ) ਦਸਵੇਂ ਪਾਤਸ਼ਾਹ ਜੀ ਨੇ "ਭੁਜੰਗ ਪ੍ਰਯਾਤ" ਸਿਰਲੇਖ ਹੇਠ ਸੰਖਨਾਰੀ ਦਾ ਸਰੂਪ ਦਿੱਤਾ ਹੈ, ਪਰ ਉਸ ਥਾਂ ਭਾਵ ਅਰਧ ਭੁਜੰਗ ਤੋਂ ਹੈ. ਯਥਾ-#ਨਮਸ੍ਤੰ ਅਗੰਜੇ। ਨਮਸ੍ਤੰ ਅਭੰਜੇ।#ਨਮਸ੍ਤੰ ਅਨਾਮੇ। ਨਮਸ੍ਤੰ ਅਠਾਮੇ। (ਜਾਪੁ)
Source: Mahankosh