Definition
ਰਾਜ ਪਟਿਆਲਾ, ਨਜਾਮਤ ਫਤੇਗੜ੍ਹ (ਬਸੀ), ਥਾਣਾਂ ਮੂਲੇਪੁਰ ਦਾ ਇੱਕ ਪਿੰਡ, ਜੋ ਢਿੱਲਵਾਂ ਵਾਲੇ ਬਾਬਾ ਕੌਲ ਜੀ ਦੇ ਨੱਤੇ¹ ਸੋਢੀ ਦਿਦਾਰ ਸਿੰਘ ਨੇ ਰਾਜਾ ਅਮਰ ਸਿੰਘ ਸਾਹਿਬ ਪਟਿਆਲਾਪਤਿ ਦੇ ਵੇਲੇ ਆਬਾਦ ਕੀਤਾ. ਰਿਆਸਤ ਨੇ ਸੰਗਤਪੁਰਾ ਸਾਰਾ ਜਾਗੀਰ ਵਿੱਚ ਸੋਢੀ ਸਾਹਿਬ ਨੂੰ ਦਿੱਤਾ ਅਤੇ ਚਾਰ ਪਿੰਡ ਹੋਰ (ਖਰ੍ਹੇ, ਪੋਲਾ, ਮਾਜਰੀ, ਰਾਇਸਰ) ਅਰਪਨ ਕਰੇ. ਸੰਗਤਪੁਰੇ ਦੇ ਸੋਢੀ ਸਾਹਿਬਾਨ ਦੀ ਕੁੱਲ ਜਾਗੀਰ ਨੌ ਹਜ਼ਾਰ ਰੁਪਯੇ ਸਾਲਾਨਾ ਹੈ.#ਸੋਢੀ ਸਾਹਿਬ ਆਖਦੇ ਹਨ ਕਿ ਉਨ੍ਹਾਂ ਪਾਸ ਇੱਕ ਮਾਲਾ ਅਤੇ ਇੱਕ ਪੰਜ ਗ੍ਰੰਥੀ ਪੁਸਤਕ ਗੁਰੂ ਅਰਜਨ ਦੇਵ ਜੀ ਦੀ ਹੈ ਅਤੇ ਜਪੁਜੀ ਸਾਹਿਬ ਦਾ ਗੁਟਕਾ ਦਸ਼ਮੇਸ਼ ਦਾ ਬਖਸ਼ਿਆ ਹੋਇਆ ਹੈ.
Source: Mahankosh