Definition
ਜ਼ਿਲਾ ਅਤੇ ਤਸੀਲ ਅਮ੍ਰਿਤਸਰ ਦਾ ਇੱਕ ਪਿੰਡ ਚੱਬਾ ਹੈ. ਇਸ ਪਿੰਡ ਤੋਂ ਈਸ਼ਾਨ ਕੋਣ ਕਰੀਬ ਇੱਕ ਮੀਲ ਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰੁਦ੍ਵਾਰਾ ਹੈ. ਇਸ ਦੇ ਨਾਉਂ ਪੁਰ ਹੁਣ ਰੇਲਵੇ ਸਟੇਸ਼ਨ ਹੈ. ਇਸ ਥਾਂ ਮਾਈ ਸੁਲਖਣੀ ਨੇ ਪੁਤ੍ਰ ਦੀ ਕਾਮਨਾ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਜਿਸ ਪੁਰ ਸਤਿਗੁਰੂ ਦੇ ਵਰਦਾਨ ਨਾਲ ਉਸ ਦੇ ਸੱਤ ਪੁਤ੍ਰ ਹੋਏ. ਹੁਣ ਸਾਰਾ ਪਿੰਡ ਹੀ ਸੁਲਖਣੀ ਦੀ ਔਲਾਦ ਹੈ.#ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਸਾਢੇ ਅੱਠ ਘੁਮਾਉਂ ਜ਼ਮੀਨ ਚੱਬੇ ਅਤੇ ਪੰਦਰਾਂ ਘੁਮਾਉਂ ਪਿੰਡ ਮਾਨਾਵਾਲੇ ਵਿੱਚ ਹੈ ਵੈਸਾਖ ਸੁਦੀ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ. ਇਸ ਚੱਬੇ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਭੀ ਇੱਕ ਅਸਥਾਨ ਹੈ.
Source: Mahankosh