ਸੰਜੋਗੀ
sanjogee/sanjogī

Definition

ਕ੍ਰਿ. ਵਿ- ਸੰਯੋਗ ਵਸ਼. ਕਰਮ ਆਦਿਕਾਂ ਦੇ ਸੰਬੰਧ ਨਾਲ. "ਮਾਨਸ ਜਨਮ ਸੰਜੋਗਿ ਪਾਇਆ." (ਧਨਾ ਅਃ ਮਃ ੫) ੨. ਉਪਾਯ (ਜਤਨ) ਨਾਲ. "ਕਵਨ ਸੰਜੋਗਿ ਮਿਲਉ ਪ੍ਰਭੁ ਅਪਨੇ." (ਬਿਲਾ ਮਃ ੫) "ਮੇਲਾ ਸੰਜੋਗੀ ਰਾਮ." (ਆਸਾ ਛੰਤ ਮਃ ੧) ੨. ਸੰ. संयोगिन ਵਿ- ਸੰਯੋਗ ਵਾਲਾ. ਸੰਬੰਧ ਰੱਖਣ ਵਾਲਾ। ੩. ਸੰਨ੍ਯਾਸੀ ਅਤੇ ਜੋਗੀਆਂ ਦੇ ਸੰਕੇਤ ਵਿੱਚ ਉਹ ਸਾਧੂ ਸੰਜੋਗੀ ਹੈ, ਜ ਗ੍ਰਿਹਸਥੀ ਹੋਕੇ ਜੀਵਨ ਵਿਤਾਉਂਦਾ ਹੈ.
Source: Mahankosh

SAṆJOGÍ

Meaning in English2

s. m, ne that effects a union; a fakír who observes no vow of celibacy, but has a family.
Source:THE PANJABI DICTIONARY-Bhai Maya Singh