Definition
ਸੰ. सम्पुट ਸੰਪੁਟ. ਸੰਗ੍ਯਾ- ਪੁਟ (ਢਕਣ) ਦੀ ਕ੍ਰਿਯਾ। ੨. ਡੱਬਾ। ੩. ਸੰਦੂਕ। ੪. ਪੜਦਾ. ਆਵਰਣ. ਭਾਵ- ਮਿਚ ਜਾਣ ਦਾ ਭਾਵ. "ਕਕਾ ਕਿਰਣਿ ਕਮਲ ਮਹਿ ਪਾਵਾ। ਸਸਿ ਬਿਗਾਸ ਸੰਪਟ ਨਹੀ ਆਵਾ." (ਗਉ ਬਾਵਨ ਕਬੀਰ) ਜਦ ਰਿਦੇ ਕਮਲ ਵਿੱਚ ਕਿਰਣਿ (ਸੂਰਜਆਤਮਗ੍ਯਾਨ) ਦਾ ਪ੍ਰਕਾਸ਼ ਹੋਇਆ ਤਦ ਸਸਿ (ਚੰਦ੍ਰਮਾ- ਮਾਇਆ ਦੇ ਚਮਤਕਾਰ) ਨਾਲ ਰਿਦਾ ਕਮਲ ਮਿਚਦਾ ਨਹੀਂ। ੫. ਮੰਤ੍ਰ ਦੇ ਆਦਿ ਅਤੇ ਅੰਤ ਕਿਸੇ ਪਦ ਦੇ ਜੋੜਨ ਦੀ ਕ੍ਰਿਯਾ. ਸੰਪੁਟ ਪਾਠ. ਜੈਸੇ- ਓਅੰ ਵਾਹਗੁਰੂ ਓਅੰ। ੬. ਦੋ ਬਰਤਨਾਂ ਵਿੱਚ ਰੱਖਕੇ ਦਵਾ ਨੂੰ ਆਂਚ ਦੇਣ ਦੀ ਕ੍ਰਿਯਾ.
Source: Mahankosh