ਸੰਬਰ
sanbara/sanbara

Definition

ਸੰ. ਸ਼ੰਬਰ ਅਤੇ ਸੰਬਰ ਦੋਵੇਂ ਸ਼ਬਦ ਸਹੀ ਹਨ. ਸੰਗ੍ਯਾ- ਜਲ। ੨. ਧਨ। ੩. ਯੁੱਧ। ੪. ਵ੍ਰਤ। ੫. ਇੱਕ ਦੈਤ, ਜਿਸ ਦਾ ਨਾਉਂ ਰਿਗਵੇਦ ਵਿੱਚ ਦਸ੍ਯੁ ਭੀ ਆਇਆ ਹੈ. ਇਸ ਨੇ ਰਾਜਾ ਦਿਵੋਦਾਸ ਅਤੇ ਇੰਦ੍ਰ ਨਾਲ ਭੀ ਜੰਗ ਕੀਤਾ ਸੀ. ਇਸ ਦੀ ਕਾਮ ਨਾਲ ਭੀ ਚਿਰ ਤੀਕ ਲੜਾਈ ਰਹੀ. ਜਦ ਕਾਮ ਨੇ ਪ੍ਰਦੁ੍ਯਮਨ ਰੂਪ ਧਾਰਕੇ ਕ੍ਰਿਸਨ ਜੀ ਦੇ ਘਰ ਜਨਮ ਲੀਤਾ, ਤਦ ਇਸ ਨੇ ਪੁਰਾਣਾ ਵੈਰ ਚੇਤੇ ਕਰਕੇ ਬਾਲਕ ਨੂੰ ਚੁੱਕਕੇ ਸਮੁੰਦਰ ਵਿੱਚ ਸੁੱਟ ਦਿੱਤਾ. ਅੰਤ ਨੂੰ ਇਹ ਪ੍ਰਦੁ੍ਯਮਨ ਦੇ ਹੱਥੋਂ ਮੋਇਆ. ਸੰਬਰ ਨੇ ਪ੍ਰਹਿਲਾਦ ਦਾ ਨਾਸ਼ ਕਰਨ ਲਈ ਹਿਰਨ੍ਯਕਸ਼ਿਪੁ ਨੂੰ ਭੀ ਸਹਾਇਤਾ ਦਿੱਤੀ. "ਦਸ ਦ੍ਯੋਸ ਕੋ ਬਾਲ ਭਯੋ ਜਬ ਹੀ, ਤਬ ਸੰਬਰ ਦੈਤ ਲੈ ਤਾਹਿ ਗਯੋ ਹੈ." (ਕ੍ਰਿਸਨਾਵ) ੬. ਵਿ- ਬਹੁਤ ਚੰਗਾ। ੭. ਭਾਗਵਾਨ। ੮. ਦੁਖੀ.
Source: Mahankosh