Definition
ਦੇਖੋ, ਸੰਬਾਹਨ। ੨. ਸੰ. संवाह ਸੰਵਾਹ. ਸੰਗ੍ਯਾ- ਬਾਜ਼ਾਰ। ੩. ਸਮੂਹ (ਸਮੁਦਾਯ) ਦੀ ਥਾਂ ਭੀ ਇਹ ਸ਼ਬਦ ਆਇਆ ਹੈ. "ਲਸਕਰ ਜੋੜੇ ਕੀਆ ਸੰਬਾਹਾ." (ਆਸਾ ਮਃ ੫) ੪. ਸੁਵਾਹ. ਉੱਤਮ ਸਵਾਰੀ. ਸ਼੍ਰੇਸ੍ਠ ਵਾਹਨ. "ਹੈਵਰ ਗੈਵਰ ਰਥ ਸੰਬਾਹੇ." (ਗੂਜ ਮਃ ੫) ੫. ਸੁਬਹ. ਪ੍ਰਾਤਹਕਾਲ. "ਹਰਿ ਨਾਮ ਜਪਿ ਸੰਬਾਹਾ ਹੇ." (ਮਾਰੂ ਸੋਲਹੇ ਮਃ ੩) ੬. ਦੇਖੋ, ਸੰਵਹਨ.
Source: Mahankosh