ਸੰਭਾਵਨਾ
sanbhaavanaa/sanbhāvanā

Definition

ਸੰ. ਸੰਗ੍ਯਾ- ਚੰਗੀ ਤਰਾਂ ਸੋਚਣਾ। ੨. ਅਟਕਲਨਾ. ਅੰਦਾਜਾ ਕਰਨਾ। ੩. ਸਨਮਾਨ. ਇੱਜਤ. "ਸੰਭਾਵਨਾ ਕਰਤ ਹੈਂ ਦਰਸ ਕੈ." (ਗੁਪ੍ਰਸੂ) ੪. ਹੋ ਸਕਨਾ। ੫. ਇੱਕ ਅਰਥਾਲੰਕਾਰ ਜੇ ਐਸਾ ਹੁੰਦਾ, ਤਦ ਐਸਾ ਹੋ ਸਕਦਾ, ਅਥਵਾ ਜੇ ਐਸਾ ਹੋ ਸਕਦਾ ਤਦ ਐਸਾ ਹੁੰਦਾ, ਐਸਾ ਸ਼ਰਤੀਯਹ ਕਥਨ "ਸੰਭਾਵਨਾ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਨਾਨਕ ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ.#(ਜਪੁ)#ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ,#ਨਵਾਂ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ,#ਚੰਗਾ ਨਾਉ ਰਖਾਇਕੈ ਜਸੁ ਕੀਰਤਿ ਜਗਿ ਲੇਇ,#ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇਇ.#(ਜਪੁ)#ਸਿਕਤਾ ਮਹਿ ਤੇ ਯਤਨ ਕਰ ਤੇਲ ਜੁ ਨਿਕਸਾਵੈ,#ਕਮਠ ਪੀਠ ਪਰ ਭਾਂਤ ਕਿਹ ਬਹੁ ਬਾਲ ਜਮਾਵੈ,#ਸਿਰ ਪਰ ਰਾਸਭ ਸਸੇ ਕੇ ਉਗਵਾਇ ਬਿਖਾਨਾ,#ਤੌ ਦੁਸ੍ਟਨ ਕੇ ਰਿਦੇ ਮਹਿ ਗੁਨ ਕਰਹਿ ਮਹਾਨਾ.#(ਗੁਪ੍ਰਸੂ)#ਜੌ ਮਰਦਾਨੇ ਕੇ ਸਦ੍ਰਿਸ਼ ਗਾਯਨ ਜਾਨਤ ਕੋਇ,#ਤੌ ਸਭ ਕੋ ਪਾਹਨ ਹ੍ਰਿਦਯ ਲੇਤ ਮੋਮ ਕਰ ਸੋਇ.
Source: Mahankosh

Shahmukhi : سمبھاونا

Parts Of Speech : noun, feminine

Meaning in English

possibility, probability, likelihood, verisimilitude; practicability
Source: Punjabi Dictionary