Definition
ਸ਼ਾਹਬਾਜਪੁਰੇ ਦਾ ਵਸਨੀਕ ਮੂਸਨ ਦਾ ਪਿਤਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਨੰਨ ਸਿੱਖ. ਇਹ ਭਾਣਾ ਮੰਨਣ ਵਿੱਚ ਅਦੁਤੀ ਸੀ. ਕਪੂਰ ਦੇਉ ਦੇ ਪੁੱਛਣ ਪੁਰ ਕਿ ਗੁਰੁਮੁਖ ਸਿੱਖ ਕੇਹੜਾ ਹੈ, ਸਤਿਗੁਰਾਂ ਨੇ ਸੰਮਨ ਦਾ ਨਾਉਂ ਦੱਸਿਆ ਸੀ. ਇਸ ਦਾ ਨਾਉਂ ਚੌਬੋਲਿਆਂ ਵਿੱਚ ਆਇਆ ਹੈ- "ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ." (ਚਉਬੋਲੇ ਮਃ ੫) "ਸੰਮਨ ਹੈ ਸਾਹਬਾਜਪੁਰੇ ਕੋ." (ਗੁਪ੍ਰਸੂ) ੨. ਅ਼. [ثمن] ਸੁੰਮਨ. ਵਿ- ਅੱਠ. ਆਠ। ੩. ਦੇਖੋ, ਸੰਮਨਬੁਰਜ.
Source: Mahankosh