Definition
ਵਿ- ਸੰਚਾਰ ਨਾਲ ਸੰਬੰਧ ਰੱਖਣ ਵਾਲਾ, ਦੁਨਿਯਵੀ. ਸਾਂਸਾਰਿਕ। ੨. ਸੰਸਾਰ ਰਚਣ ਵਾਲਾ ਰਜੋਗੁਣ (ਬ੍ਰਹਮਾ). "ਇਕੁ ਸੰਸਾਰੀ ਇਕੁ ਭੰਡਾਰੀ." (ਜਪੁ) ੩. ਗ੍ਰਿਹਸਥੀ. "ਨਾ ਅਉਧੂਤੀ ਨਾ ਸੰਸਾਰੀ." (ਰਾਮ ਅਃ ਮਃ ੧) ੪. ਸੰਗ੍ਯਾ- ਸੰਸਾਰ ਦੀ ਰੀਤਿ. ਦੁਨੀਆਂ ਦੀ ਚਾਲ. "ਛੂਟਿਗਈ ਸੰਸਾਰੀ." (ਕੇਦਾ ਕਬੀਰ)
Source: Mahankosh
Shahmukhi : سنساری
Meaning in English
of this world, worldly, mortal ( usually for person)
Source: Punjabi Dictionary