ਸੱਚਨ ਸੱਚ
sachan sacha/sachan sacha

Definition

ਦੇਖੋ, ਸਚੋਸਚ। ੨. ਮੰਦਰ ਨਾਮੇ ਪਿੰਡ (ਜਿਲਾ ਲਹੌਰ, ਤਸੀਲ ਸ਼ਰਕਪੁਰ) ਦਾ ਵਸਨੀਕ ਇੱਕ ਬ੍ਰਾਹਮਣ, ਜੋ ਸ਼੍ਰੀ ਗੁਰੂ ਅਮਰ ਦੇਵ ਜੀ ਦਾ ਸਿੱਖ ਹੋਇਆ. ਇਹ ਹਰ ਵੇਲੇ "ਸੱਚਨ ਸੱਚ" ਸ਼ਬਦ ਕਹਿਆ ਕਰਦਾ ਸੀ, ਇਸ ਲਈ ਇਸ ਦਾ ਏਹੋ ਨਾਉਂ ਪ੍ਰਸਿੱਧ ਹੋ ਗਿਆ. ਹਰੀਪੁਰ ਦੇ ਰਾਜਾ ਦੀ ਇੱਕ ਪਾਗਲ ਰਾਣੀ ਨੂੰ ਸਤਿਗੁਰੂ ਨੇ ਅਰੋਗ ਕਰਕੇ ਇਸ ਦਾ ਆਨੰਦ ਕਰਵਾ ਦਿੱਤਾ. ਇਹ ਜੋੜਾ ਜੀਵਨ ਭਰ ਗੁਰੁਮਤ ਦਾ ਪ੍ਰਚਾਰ ਕਰਦਾ ਰਿਹਾ. ਸ਼੍ਰੀ ਗੁਰੂ ਅਮਰਦਾਸ ਜੀ ਨੇ ਸੱਚਨਸੱਚ ਨੂੰ ਮੰਜੀ ਬਖਸ਼ੀ. ਭਾਈ ਸੰਤੋਖ ਸਿੰਘ ਨੇ ਇਸ ਦਾ ਪਿੰਡ ਸੇਖੋਪੁਰ ਭੁੱਲਕੇ ਲਿਖਿਆ ਹੈ. ਦੇਖੋ ਰਾਸਿ ੧. ਅਃ ੩੪. ਸੱਚਨਸੱਚ ਦੀ ਔਲਾਦ ਹੁਣ ਸ਼ਰਕਪੁਰ ਦੇ ਪਰਗਣੇ ਮੰਦਰ ਪਿੰਡ ਵਿੱਚ ਰਹਿੰਦੀ ਹੈ.
Source: Mahankosh