Definition
ਅ਼. [حّق] ਹ਼ੱਕ਼. ਵਿ- ਸਤ੍ਯ. "ਹਕ ਹੁਕਮ ਸਚੁ ਖੁਦਾਇਆ." (ਮਾਰੂ ਸੋਲਹੇ ਮਃ ੫) ੨. ਸੱਚਾ। ੩. ਸੰਗ੍ਯਾ- ਸ੍ਵਤ੍ਵ." ਅਪਨੱਤ. ਉਹ ਵਸਤੁ ਜਿਸ ਨੂੰ ਅਪਣਾਉਣ ਦਾ ਭਾਵ ਕੀਤਾ ਗਿਆ ਹੈ. "ਹਕੁ ਪਰਾਇਆ ਨਾਨਕਾ! ਉਸ ਸੂਆਰ ਉਸ ਗਾਇ." (ਵਾਰ ਮਾਝ ਮਃ ੧) ੪. ਇਨਸਾਫ. ਨਿਆਉਂ. "ਵਢੀ ਲੈਕੇ ਹਕੁ ਗਵਾਏ." (ਵਾਰ ਰਾਮ ੧. ਅਃ ੧) ੫. ਕਰਤਾਰ. ਵਾਹਗੁਰੂ. "ਹਕ ਸਚੁ ਖਾਲਕੁ ਖਲਕ ਮਿਆਨੇ." (ਤਿਲੰ ਕਬੀਰ) ੬. ਹੁੰਕਾਰ ਵਾਸਤੇ ਭੀ ਹਕ ਸ਼ਬਦ ਆਇਆ ਹੈ. ਸਿੰਘਨਾਦ. ਗੱਜਣਾ. "ਦਲ ਦੈਤਨ ਮੱਧ ਪਰਾ ਹਕਕੈ." (ਜਲੰਧਰਾਵ) ੭. ਦੇਖੋ, ਹੱਕ.
Source: Mahankosh