ਹਕੀਕਤ ਰਾਹ ਮੁਕਾਮ ਸਿਵ ਨਾਭ ਰਾਜੇ ਕੀ
hakeekat raah mukaam siv naabh raajay kee/hakīkat rāh mukām siv nābh rājē kī

Definition

ਕਿਸੇ ਸਿੱਖ ਦੀ ਸਿੰਹਲਦ੍ਵੀਪ (ਸੰਗਲਾਦੀਪ) ਯਾਤ੍ਰਾ ਦੀ ਲਿਖੀ ਹੋਈ ਯਾਦਦਾਸ਼੍ਤ. ਜੋ ਭਾਈ ਬੰਨੋ ਦੀ ਬੀੜ ਵਿੱਚ ਦਰਜ ਹੈ. ਇਸ ਨੂੰ ਭੀ ਕਿਤਨੇ ਅਗਿਆਨੀਆਂ ਨੇ "ਸਿਆਹੀ ਦੀ ਬਿਧਿ" ਵਾਂਙ ਪਾਠ ਦਾ ਅੰਗ ਬਣਾ ਲਿਆ ਹੈ.#ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਭੇਜਿਆ ਭਾਈ ਪੈੜਾ ਪ੍ਰਾਣਸੰਗਲੀ ਦੀ ਪੋਥੀ ਲੈਣ ਸੰਗਲਾਦੀਪ ਗਿਆ, ਉਸ ਨੇ ਪਰਤਕੇ ਜੋ ਸਫਰ ਦਾ ਹਾਲ ਗੁਰੂ ਸਾਹਿਬ ਦੀ ਸੇਵਾ ਵਿੱਚ ਅਰਜ ਕੀਤਾ, ਉਸ ਨੂੰ ਭਾਈ ਬੰਨੋ ਨੇ ਆਪਣੀ ਲਿਖੀ ਬੀੜ ਵਿੱਚ ਦਰਜ ਕੀਤਾ. ਯਥਾ-#"ਪੈੜਾ ਖਰੋ ਅਗ੍ਰ ਕਰ ਜੋਰxx#ਰਾਹ ਹਕੀਕਤ ਸਗਲ ਸੁਨਾਈxx#ਸੋ ਬੰਨੋ ਸਿਖ ਲਿਖੀ ਗਰੰਥ,#ਜਾਨਤ ਤਾਂਕੋ ਸਗਲੋ ਪੰਥ." (ਗੁਪ੍ਰਸੂ)
Source: Mahankosh