ਹਜਾਰੇ ਸਬਦ
hajaaray sabatha/hajārē sabadha

Definition

ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ੭. ਅਤੇ ਦਸਮਗ੍ਰੰਥ ਦੇ ੧੦. ਸ਼ਬਦ, ਪ੍ਰੇਮੀ ਸਿੱਖਾਂ ਤੋਂ 'ਹਜਾਰੇ' ਕਹੇ ਜਾਂਦੇ ਹਨ. ਇਹ ਨਾਉਂ ਗੁਰੂ ਸਾਹਿਬ ਨੇ ਨਹੀਂ ਰੱਖਿਆ ਅਤੇ ਨਾ ਸਤਿਗੁਰਾਂ ਵੇਲੇ ਇਹ ਸੰਗ੍ਯਾ ਪਈ. ਭਾਵ ਹਜਾਰ ਤੋਂ ਪ੍ਰਧਾਨ- ਮੁੱਖ- ਚੁਣੇ ਹੋਏ ਆਦਿਕ ਹੈ। ੨. ਕਈ ਪ੍ਰੇਮੀ ਹਿਜਰ (ਵਿਯੋਗ) ਤੋਂ ਹਜਾਰੇ ਮੰਨਦੇ ਹਨ. ਮਾਝ ਦਾ ਸ਼ਬਦ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ, ਪਿਤਾ ਗੁਰੂ ਦੇ ਵਿਯੋਗ ਵਿੱਚ ਹੈ, ਅਤੇ ਵਿਯੋਗੀ ਦੀ ਦਸ਼ਾ "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ" ਦਸਮਗ੍ਰੰਥ ਵਿੱਚ ਦੇਖੀਦਾ ਹੈ.
Source: Mahankosh