ਹਮਜਾ
hamajaa/hamajā

Definition

ਅ਼. [حمذہ] ਹ਼ਮਜ਼ਹ. ਮੁਹ਼ੰਮਦ ਸਾਹਿਬ ਦਾ ਚਾਚਾ, ਜਿਸ ਨੇ ਇਸਲਾਮ ਮਤ ਧਾਰਨ ਕਰਕੇ ਵਡੀ ਵੀਰਤਾ ਦਿਖਾਈ. ਹਜਰਤ ਮੁਹ਼ੰਮਦ ਨੇ ਇਸ ਨੂੰ ਸ਼ੇਰ ਦਾ ਖਿਤਾਬ ਦਿੱਤਾ। ੨. ਸ਼ੇਰ. ਸਿੰਹ. ਸਿੰਘ। ੩. ਜੱਜਾ ਗੋਤ ਦਾ ਇੱਕ ਸਿੱਖ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਧਾਰਕੇ ਆਤਮਗ੍ਯਾਨੀ ਹੋਇਆ. "ਹਮਜਾ ਜੱਜਾ ਜਾਣੀਐ." (ਭਾਗੁ) ੪. [ہمزہ] ਵ੍ਯਾਕਰਣ ਅਨੁਸਾਰ ਜ਼ੇਰ ਜ਼ਬਰ ਪੇਸ਼ ਦੇ ਚਿੰਨ੍ਹ ਵਾਲਾ ਅਲਫ ਅੱਖਰ.
Source: Mahankosh