ਹਰੀਫ
hareedha/harīpha

Definition

ਅ. [حریف] ਹ਼ਰੀਫ਼. ਵਿ- ਇੱਕੋ ਕੰਮ ਕਰਨ ਵਾਲਾ. ਹਮਪੇਸ਼ਾ। ੨. ਕਪਟੀ. ਪਾਖੰਡੀ। ੩. ਮਿਤ੍ਰ. "ਹਰੀਫੁਲ ਅਜੀਮੈ." (ਜਾਪੁ) ੪. ਵੈਰੀ. "ਹਰੀਫੁਲ ਸਿਕਨ ਹੈ." (ਜਾਪੁ) "ਹਤਨ ਹਰੀਫ ਰਹ੍ਯੋ ਇਹ ਕਿਤਹੂ, ਨਹੀ ਸਸਤ੍ਰ ਕਰ ਪਕਰ੍ਯੋ ਜਾਇ." (ਗੁਪ੍ਰਸੂ)
Source: Mahankosh