ਹਲ
hala/hala

Definition

ਸੰ. हल् ਧਾ- ਜੋਤਣਾ. ਖਿੱਚਣਾ. ਲਕੀਰ ਕੱਢਣੀ। ੨. ਸੰਗ੍ਯਾ- ਜ਼ਮੀਨ ਵਾਹੁਣ ਦਾ ਸੰਦ. ਲਾਂਗਲ. ਦੇਖੋ, ਹਲੁ. ਅਤ੍ਰਿ ਸਿਮ੍ਰਿਤਿ ਦੇ ਸਃ ੨੧੮ ਵਿੱਚ ਲਿਖਿਆ ਹੈ- ਅੱਠ ਬੈਲਾਂ ਦਾ ਹਲ ਧਰਮੀ ਲੋਕ ਚਲਾਉਂਦੇ ਹਨ, ਛੀ ਬੈਲਾਂ ਦਾ ਹਲ ਚਲਾਉਣਾ ਭੀ ਨਿੰਦਿਤ ਨਹੀਂ. ਨਿਰਦਈ ਚਾਰ ਬੈਲਾਂ ਦਾ ਹਲ ਚਲਾਉਂਦੇ ਹਨ ਅਤੇ ਦੋ ਬੈਲਾਂ ਦਾ ਹਲ ਚਲਾਉਣ ਵਾਲੇ ਗਊਹਤ੍ਯਾ ਕਰਦੇ ਹਨ. ਇਸੀ ਦੀ ਪੁਸ੍ਟੀ ਆਪਸਤੰਬ ਸਿਮ੍ਰਿਤਿ ਦੇ ਪਹਿਲੇ ਅਧ੍ਯਾਯ ਵਿੱਚ ਹੈ. ਪਾਰਾਸ਼ਰ ਸਿਮ੍ਰਿਤਿ ਦੇ ਦੂਜੇ ਅਧ੍ਯਾਯ ਦੇ ਸ਼ਲੋਕ ੮, ੯, ੧੦. ਵਿੱਚ ਭੀ ਐਸਾ ਹੀ ਲਿਖਿਆ ਹੈ। ੩. ਉਤਨੀ ਜ਼ਮੀਨ ਜਿਸ ਨੂੰ ਇੱਕ ਹਲ ਚੰਗੀ ਤਰਾਂ ਵਾਹਕੇ ਖੇਤੀ ਕਰ ਸਕੇ.¹ "ਭੂਮਿ ਪਾਂਚ ਹਲ ਕੀ ਇਨ ਦੀਜੈ." (ਗੁਪ੍ਰਸੂ) ਦੇਖੋ, ਚੜਸਾ। ੪. ਵ੍ਯਾਕਰਣ ਅਨੁਸਾਰ ਅਚ ਰਹਿਤ ਅਕ੍ਸ਼੍‍ਰ. ਇਹ ਨਾਉਂ ਭੀ ਲਕੀਰ ਖਿੱਚਣ ਕਰਕੇ ਹੀ ਹੋਇਆ ਹੈ।² ੫. ਦੇਖੋ, ਹ੍ਵਲ੍‌ ਧਾ। ੬. ਅ਼. [ہل] ਸਰਵ ਅਤੇ ਵਿ- ਕਿਆ. ਕੀ.
Source: Mahankosh

HAL

Meaning in English2

s. m, plough:—hal joṉá, wáhuṉá, v. a. To plough:—halwáh, halwáhá, s. m. A ploughman:—halwáhí, s. f. Ploughing:—ná hal ná paṇjálí Núre dí bháíwálí. He has neither plough nor yoke and claims to be Núrá's partner.
Source:THE PANJABI DICTIONARY-Bhai Maya Singh