ਹਵਨਕੁੰਡ
havanakunda/havanakunda

Definition

ਹੋਮ ਕਰਨ ਲਈ ਸ਼ਾਸਤ੍ਰ ਦੀ ਵਿਧੀ ਅਨੁਸਾਰ ਬਣਾਇਆ ਟੋਆ. 'ਆਮਨਾਯ ਰਹਸ੍ਯ' ਵਿੱਚ ਲਿਖਿਆ ਹੈ ਕਿ ਪੂਰਵ ਦਿਸ਼ਾ ਵਿੱਚ ਚੁਕੋਣਾ, ਅਗਨਿ ਕੋਣ ਵਿੱਚ ਯੋਨਿ ਦੇ ਆਕਾਰ ਦਾ, ਦੱਖਣ ਵਿੱਚ ਅੱਧੇ ਚੰਦ੍ਰਮਾ ਦੇ ਆਕਾਰ ਦਾ, ਨੈਰਤ ਵਿੱਚ ਤ੍ਰਿਕੋਣਾ, ਪੱਛਮ ਵਿੱਚ ਗੋਲ, ਵਾਯੁ ਕੋਣ ਵਿੱਚ ਛੀ ਕੋਣਾ, ਉੱਤਰ ਵੱਲ ਕਮਲ ਦੇ ਆਕਾਰ ਅਤੇ ਈਸ਼ਾਨ ਕੋਣ ਵਿੱਚ ਅੱਠ ਕੋਣਾ ਹਵਨ ਕੁੰਡ ਕਰਨਾ ਚਾਹੀਏ.#ਭਵਿਸ਼੍ਯਤ ਪੁਰਾਣ ਵਿੱਚ ਲਿਖਿਆ ਹੈ ਕਿ ਜਿਤਨੇ ਹੋਮ ਕਰਨੇ ਹੋਣ ਉਨ੍ਹਾਂ ਦੀ ਗਿਨਤੀ ਅਨੁਸਾਰ ਕੁੰਡ ਦੀ ਗਹਿਰਾਈ ਹੋਣੀ ਚਾਹੀਏ. ਅਰਥਾਤ ਪੰਜਾਹ ਹੋਮਾਂ ਲਈ ਮੁੱਠੀ ਜਿਤਨਾ, ਹਜਾਰ ਹੋਮ ਲਈ ਇੱਕ ਹੱਥ ਦਾ ਅਤੇ ਕਰੋੜ ਹੋਮ ਵਾਸਤੇ ਅੱਠ ਹੱਥ ਦਾ ਕੁੰਡ ਹੋਣਾ ਚਾਹੀਏ.#ਸਾਧੂ ਦਯਾਨੰਦ ਜੀ ਨੇ ਸਤ੍ਯਾਰਥ ਪ੍ਰਕਾਸ਼ ਦੇ ਤੀਜੇ ਸਮੁੱਲਾਸ ਵਿੱਚ ਹਵਨਕੁੰਡ ਬਾਬਤ ਇਉਂ ਲਿਖਿਆ ਹੈ- "ਸੂਰਯੋਦਯ ਕੇ ਪਸ਼ਚਾਤ ਔਰ ਸੂਰਯਾਸ੍ਤ ਕੇ ਪੂਰਵ ਅਗਨਿਹੋਤ੍ਰ ਕਰਮ ਕਾ ਸਮਯ ਹੈ, ਉਸ ਕੇ ਲਿਯੇ ਇਕ ਕਿਸੀ ਧਾਤੁ ਵਾ ਮਿੱਟੀ ਕੀ, ਊਪਰ ੧੨. ਵਾ ੧੬. ਅੰਗੁਲ ਚੌਕੋਨ, ਉਤਨੀ ਹੀ ਗਹਿਰੀ ਔਰ ਨੀਚੇ ੩. ਵਾ ੪. ਉਂਗਲ ਪਰਿਮਾਣ ਸੇ ਵੇਦੀ ਬਨਾਵੇ. ਅਰਥਾਤ ਊਪਰ ਜਿਤਨੀ ਚੌੜੀ ਹੋ ਉਸ ਕੀ ਚਤੁਰਥਾਂਸ਼ ਨੀਚੇ ਚੌੜੀ ਰਹੇ. ਉਸ ਮੇ ਚੰਦਨ ਪਲਾਸ਼ ਵਾ ਆਮ੍ਰਾਦਿ ਕੇ ਸ਼੍ਰੇਸ੍ਠ ਕਾਸ੍ਠੋਂ ਕੇ ਟੁਕੜੇ ਉਸੀ ਵੇਦੀ ਕੇ ਪਰਿਮਾਣ ਸੇ ਬਡੇ ਛੋਟੇ ਕਰਕੇ ਉਸ ਮੇ ਰੱਖੇ, ਉਸ ਕੇ ਮਧ੍ਯ ਮੇ ਅਗਨਿ ਰੱਖਕੇ ਪੁਨਃ ਉਸ ਪਰ ਸਮਿਧਾ ਅਰਥਾਤ ਪੂਰਵੋਕਤ ਇੰਧਨ ਰਖਦੇ. ਫਿਰ ਇਨ ਮੰਤ੍ਰੋਂ ਸੇ ਹੋਮ ਕਰੇ." xxx
Source: Mahankosh