Definition
ਵਿ- ਹਸਦੀ ਹੋਈ। ੨. ਸੰਗ੍ਯਾ- ਹਸ੍ਤਿਨ੍. ਹਾਥੀ. "ਹਸਤੀ ਘੋੜੇ ਪਾਖਰੇ." (ਸ੍ਰੀ ਅਃ ਮਃ ੧) ਦੇਖੋ, ਹਾਥੀ ਸ਼ਬਦ। ੩. ਵਿ- ਹਸ੍ਤ (ਸੁੰਡ) ਉਠਾਏ ਹੋਏ. ਜਿਸ ਨੇ ਆਪਣੀ ਸੁੰਡ ਉੱਚੀ ਕੀਤੀ ਹੈ. "ਗਜ ਹਸਤੀ ਕੇ ਪ੍ਰਾਨ ਉਧਾਰੀਅਲੇ." (ਮਾਲੀ ਨਾਮਦੇਵ) ਹੱਥ ਉਠਾਕੇ ਪੁਕਾਰ ਕਰਨ ਵਾਲੇ ਗਜ (ਹਾਥੀ) ਦੇ ਪ੍ਰਾਣ ਬਚਾ ਲਏ। ੪. ਦੇਖੋ, ਹਸ੍ਤੀ.; ਦੇਖੋ, ਹਸਤੀ। ੨. ਫ਼ਾ. [ہستی] ਸੰਗ੍ਯਾ- ਹੋਂਦ. ਅਸ੍ਤਿਤ੍ਵ.
Source: Mahankosh