ਹੜਵਾਣੀ
harhavaanee/harhavānī

Definition

ਹੜ- ਪਾਣੀ. ਪ੍ਰਵਾਹ ਦਾ ਜਲ। ੨. ਦਰਿਆ, ਜਿਸ ਵਿੱਚ ਜਲ ਦਾ ਪ੍ਰਵਾਹ ਚਲਦਾ ਹੈ. "ਰੱਤੂ ਦੇ ਹੜਵਾਣੀ ਚੱਲੇ ਬੀਰ ਖੇਤ." (ਚੰਡੀ ੩) "ਨਿੰਦਕ ਲਾਇਤਬਾਰ ਮਿਲੇ ਹੜਵਾਣੀਐ." (ਵਾਰ ਮਲਾ ਮਃ ੧) ਨਿੰਦਕ ਅਤੇ ਚੁਗਲ ਵੈਤਰਣੀ ਦੇ ਪ੍ਰਵਾਹ ਵਿੱਚ ਪੈ ਗਏ। ੩. ਸੰ. हृड्डूकवानीर ਹੱਡੂਕਵਾਨੀਰ. ਚੰਡਾਲ ਦੀ ਬੈਤ. ਨਿੰਦਕ ਅਤੇ ਚੁਗਲਾਂ ਨੂੰ ਜੇਲ ਵਿੱਚ ਚੰਡਾਲਾਂ ਤੋਂ ਬੈਤ ਲਗਦੇ ਹਨ.
Source: Mahankosh