Shivcharan Jaggi Kussa

ਸ਼ਿਵਚਰਨ ਜੱਗੀ ਕੁੱਸਾ

  • ਸਥਾਨਕੁੱਸਾ (ਮੋਗਾ), ਪੰਜਾਬ
  • ਸ਼ੈਲੀਕਹਾਣੀ, ਕਵਿਤਾ ਅਤੇ ਨਾਵਲਕਾਰ
  • ਅਵਾਰਡਨਾਨਕ ਸਿੰਘ ਨਾਵਲਕਾਰ ਅਤੇ ਬਲਵੰਤ ਗਾਰਗੀ ਪੁਰਸਕਾਰ
Shivcharan Jaggi Kussa
Shivcharan Jaggi Kussa

ਸ਼ਿਵਚਰਨ ਜੱਗੀ ਕੁੱਸਾ (1 ਅਕਤੂਬਰ 1965) ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹਨ । ਉਨ੍ਹਾਂ ਦਾ ਜਨਮ ਪੰਡਿਤ ਬਰਮਾ ਨੰਦ ਜੀ ਤੇ ਮਾਤਾ ਗੁਰਨਾਮ ਕੌਰ ਦੇ ਘਰ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਵਿਖੇ ਹੋਇਆ। ਉਨ੍ਹਾਂ ਨੇ ਮੈਟ੍ਰਿਕ ਤੋਂ ਬਾਅਦ ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ ਤੋਂ ਪੜ੍ਹਾਈ ਕੀਤੀ ਹੈ। ਉਹ 26 ਸਾਲ ਆਸਟਰੀਆ ਰਹਿਣ ਤੋਂ ਬਾਅਦ ਹੁਣ 2006 ਤੋਂ ਇੰਗਲੈਂਡ ਦੇ ਪੱਕੇ ਵਸਨੀਕ ਹਨ। ਅੱਜਕਲ੍ਹ ਉਹ ਲੰਡਨ ਵਿੱਚ ਰਹਿ ਰਹੇ ਹਨ। ਉਨ੍ਹਾਂ ਦੇ ਨਾਵਲਾਂ ਦੇ ਅੰਗਰੇਜ਼ੀ ਅਨੁਵਾਦ ਵੀ ਛਪ ਚੁੱਕੇ ਹਨ। ਉਨ੍ਹਾਂ ਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ 'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਦੇ ਪੰਜਾਬੀ ਸੱਭਿਆਚਾਰਕ ਐਵਾਰਡ ਨਾਲ ਵੀ ਨਿਵਾਜਿਆ ਗਿਆ ਹੈ। ਸ਼ਿਵਚਰਨ ਦੀਆਂ ਪ੍ਰਸਿੱਧ ਰਚਨਾਵਾਂ ਹਨ- ਜੱਟ ਵੱਢਿਆ ਬੋਹੜ ਦੀ ਛਾਵੇਂ, ਕੋਈ ਲੱਭੋ ਸੰਤ ਸਿਪਾਹੀ ਨੂੰ, ਲੱਗੀ ਵਾਲੇ ਕਦੇ ਨਹੀਂ ਸੌਂਦੇ, ਬਾਝ ਭਰਾਵੋਂ ਮਾਰਿਆ, ਏਤੀ ਮਾਰ ਪਈ ਕੁਰਲਾਣੇ, ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ, ਉੱਜੜ ਗਏ ਗਰਾਂ, ਬਾਰ੍ਹੀਂ ਕੋਹੀਂ ਬਲਦਾ ਦੀਵਾ, ਤਰਕਸ਼ ਟੰਗਿਆ ਜੰਡ, ਗੋਰਖ ਦਾ ਟਿੱਲਾ, ਹਾਜੀ ਲੋਕ ਮੱਕੇ ਵੱਲ ਜਾਂਦੇ, ਸੱਜਰੀ ਪੈੜ ਦਾ ਰੇਤਾ, ਰੂਹ ਲੈ ਗਿਆ ਦਿਲਾਂ ਦਾ ਜਾਨੀ, ਡਾਚੀ ਵਾਲਿਆ ਮੋੜ ਮੁਹਾਰ ਵੇ, ਜੋਗੀ ਉੱਤਰ ਪਹਾੜੋਂ ਆਏ, ਅੱਖੀਆਂ `ਚ ਤੂੰ ਵੱਸਦਾ, ਬੋਦੀ ਵਾਲਾ ਤਾਰਾ ਚੜ੍ਹਿਆ, ਟੋਭੇ ਫ਼ੂਕ, ਦਿਲਾਂ ਦੀ ਜੂਹ ਆਦਿ।...

ਹੋਰ ਦੇਖੋ
ਕਿਤਾਬਾਂ