Back ArrowLogo
Info
Profile
ਪੈਂਦਾ ਹੈ। ਨਰਸਰੀ ਵਿਚ ਛੱਡਣ ਅਤੇ ਲਿਆਉਣ ਜਾਣ ਦੀ ਖੇਚਲ ਦੇ ਨਾਲ ਨਾਲ ਟੈਕਸੀ ਦਾ ਭਾੜਾ ਵੱਖਰਾ। ਬੱਚੀ ਆਪਣਿਆਂ ਦੀ ਅਪਣੱਤ ਅਤੇ ਮਮਤਾ ਤੋਂ ਵਿਹੂਣੀ ਹੋ ਗਈ ਹੈ। ਮਾਪਿਆਂ ਦੀ ਭੱਜ ਦੌੜ ਵਿਚ ਵਾਧਾ ਹੋ ਗਿਆ ਹੈ ਅਤੇ ਆਂਢ-ਗੁਆਂਢ ਨਾਲ ਪਹਿਲਾਂ ਵਾਲਾ ਸੁਖਾਵਾਂ ਸੰਬੰਧ ਕੁਝ ਭਾਰਾ ਭਾਰਾ ਹੁੰਦਾ ਜਾ ਰਿਹਾ ਹੈ। ਇਹ ਸਭ ਸੋਚ ਕੇ ਰਵੀ ਨੇ ਇਕ ਦਿਨ ਮੈਨੂੰ ਆਖਿਆ, "ਅੰਕਲ, ਆਪ ਸੇ ਕੁਝ ਛਿਪਾ ਨਹੀਂ ਹੈ। ਮੈਂ ਕਿਆ ਚਾਹਤਾ ਹੂੰ, ਆਪ ਖੂਬ ਜਾਨਤੇ ਹੈਂ। ਪਿਤਾ ਜੀ ਮੇਰੀ ਬਾਤ ਸੁਨਨੇ ਕੇ ਤਿਆਰ ਨਹੀਂ। ਆਪ ਕੁਛ ਮਦਦ ਕੀਜੀਏ। ਸੁਮਨ ਕਾ ਤੀਸਰਾ ਜਨਮ ਦਿਨ ਆ ਰਹਾ ਹੈ; ਉਨ ਸੇ ਆਨੇ ਕੋ ਕਹੀਏ।"

ਹਰੀ ਭਾਈ ਨੇ ਮੇਰਾ ਆਖਾ ਮੰਨ ਲਿਆ। ਰਵੀ ਅਤੇ ਸੁਗੰਧਾ ਬਹੁਤ ਖੁਸ਼ ਹੋਏ। ਉਨ੍ਹਾਂ ਦੇ ਘਰ ਖੂਬ ਰੌਣਕ ਲੱਗੀ। ਆਂਢੀ-ਗੁਆਂਢੀ ਅਤੇ ਰਿਸ਼ਤੇਦਾਰ ਮਿਲ ਮਿਲਾ ਕੇ ਪੈਂਤੀ-ਚਾਲੀ ਮਹਿਮਾਨ ਆਏ। ਇਕ ਪਾਸੇ ਬੱਚਿਆਂ ਦਾ ਰੋਲਾ ਰੱਪਾ ਸੀ ਅਤੇ ਦੂਜੇ ਪਾਸੇ ਸਿਆਣੇ ਬਿਆਣੇ ਕਾਰੋਬਾਰੀ ਗੱਲਾਂ ਬਾਤਾਂ ਕਰ ਰਹੇ ਸਨ ਕਿ ਰਵੀ ਸੁਮਨ ਨੂੰ ਨਾਲ ਲਈ ਆਪਣੇ ਪਿਤਾ ਕੋਲ ਆਇਆ। ਮੇਰੇ ਲਾਗਲੀ ਕੁਰਸੀ ਉੱਤੇ ਬੈਠੇ ਹਰੀ ਭਾਈ ਨੇ ਓਪਰਿਆਂ ਵਾਂਗ, ਸੱਚਾ ਜਿਹਾ ਹੋਣ ਲਈ ਪੋਤੀ ਵੱਲ ਹੱਥ ਵਧਾਏ। ਸੁਮਨ ਨੇ ਉਸ ਵੱਲ ਵੇਖਿਆ ਹੀ ਨਾ। ਉਹ ਚਾਈਂ ਚਾਈਂ ਮੇਰੀ ਗੋਦ ਵਿਚ ਬੈਠ ਗਈ ਅਤੇ ਆਪਣੀ ਫ਼ਰਾਕ ਨੂੰ ਹੱਥ ਲਾ ਕੇ ਆਖਿਆ, "ਅਕਲ, ਲੁੱਕ: ਮਾਈ ਹੈਪੀ ਬਰਥ ਡੇਅ।" ਹਰੀ ਭਾਈ ਤੋਂ ਸਿਵਾ ਬਾਕੀ ਸਾਰੇ ਸੁਣ ਕੇ ਖ਼ੁਸ਼ ਹੋਏ। ਮੈਂ ਉਸ ਦੇ ਦਾਦੇ ਨਾਲ ਉਸ ਦੀ ਜਾਣ-ਪਛਾਣ ਕਰਵਾ ਰਿਹਾ ਸਾਂ ਕਿ ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਉਹ ਮੇਰੀ ਗੋਦ ਵਿੱਚੋਂ ਉਤਰ ਕੇ ਬੱਚਿਆਂ ਵਿਚ ਜਾ ਰਲੀ। ਹਰੀ ਭਾਈ ਉੱਠੇ ਅਤੇ ਇਸਰੀਆਂ ਵਿਚ ਬੈਠੀ ਆਪਣੀ ਪਤਨੀ ਕੋਲ ਜਾ ਕੇ ਉਸ ਨੂੰ ਇਕ ਪਾਸੇ ਆਉਣ ਦਾ ਇਸ਼ਾਰਾ ਕੀਤਾ। ਉਹ ਉਨ੍ਹਾਂ ਕੋਲ ਗਈ। ਹਰੀ ਭਾਈ ਦੀ ਗੱਲ ਸੁਣ ਕੇ ਉਸ ਦੇ ਚਿਹਰੇ ਉੱਤੇ ਖਿੱਝ ਅਤੇ ਗੁੱਸੇ ਦੇ ਨਿਸ਼ਾਨ ਪ੍ਰਗਣ ਹੋਏ। ਹਰੀ ਭਾਈ ਨੂੰ ਫੈਸਲੇ ਦੇ ਰੂਪ ਵਿਚ ਕੁਝ ਕਹਿ ਕੇ ਉਹ ਮੁੜ ਇਸਤ੍ਰੀਆਂ ਵਿਚ ਜਾ ਬੈਠੀ। ਬਰਥ ਡੇਅ ਪਾਰਟੀ ਦਾ ਮਾਹੌਲ ਬਹੁਤਾ ਖੁਸ਼ਗਵਾਰ ਨਾ ਰਿਹਾ।

ਕੇਕ ਕੱਟਣ ਦੀ ਤਿਆਰੀ ਹੋਈ। ਰਵੀ ਚਾਹੁੰਦਾ ਸੀ ਕਿ ਸੁਮਨ ਆਪਣੇ ਦਾਦਾ-ਦਾਦੀ ਦੀ ਗੋਦੀ ਵਿਚ ਬੈਠ ਕੇ ਉਨ੍ਹਾਂ ਦੀ ਸਹਾਇਤਾ ਨਾਲ ਕੇਕ ਕੱਟੇ। ਸੁਹਣੇ ਵਸਤਰਾਂ ਵਿਚ ਸੱਜੀ ਸੁਮਨ ਨੂੰ ਇਹ ਸਕੀਮ ਪਸੰਦ ਨਹੀਂ ਸੀ। ਹਜ਼ਾਰ ਕੋਸ਼ਿਸ਼ ਕੀਤੀ ਜਾਣ ਉੱਤੇ ਵੀ ਉਸ ਨੇ ਆਪਣੇ ਦਾਦਾ-ਦਾਦੀ ਦੀ ਗੋਦੀ ਵਿਚ ਬੈਠਣਾ ਮਨਜ਼ੂਰ ਨਾ ਕੀਤਾ। ਪਿਤਾ ਦੀ ਜ਼ਿਦ ਦੇ ਵਿਰੋਧ ਵਿਚ ਉਸ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਅਤੇ ਏਨੇ ਜ਼ੋਰ ਨਾਲ ਉਸ ਦੇ ਗਲ ਨੂੰ ਚੰਬੜੀ ਕਿ ਰਵੀ ਲਈ ਸਾਹ ਲੈਣਾ ਔਖਾ ਹੋ ਗਿਆ। ਪਾਰਟੀ ਦਾ ਵਾਤਾਵਰਣ ਬੋਝਲ ਹੁੰਦਾ ਵੇਖ ਕੇ ਰਵੀ ਥੋੜਾ ਜਿਹਾ ਖਿੱਝ ਗਿਆ। ਉਸ ਨੇ ਬੱਚੀ ਕੋਲੋਂ ਆਪਣਾ ਗਲਾ ਛੁਡਾਉਣ ਲਈ ਸਰੀਰਕ ਬਲ ਦੀ ਕਾਹਲੀ ਅਤੇ ਬੇ-ਕਾਬੂ ਜਹੀ ਵਰਤੋਂ ਕੀਤੀ। ਸੁਮਨ ਦੇ ਹੱਥ ਵਿਚ ਫੜੀ ਹੋਈ ਛੁਰੀ ਹੱਥੋਂ ਛੁੱਟ ਕੇ ਹਰੀ ਭਾਈ ਦੇ ਗੁੱਟ ਉੱਤੇ ਜਾ ਵੱਜੀ। ਸੱਟ ਭਾਵੇਂ ਥੋੜੀ ਲੱਗੀ ਪਰ ਤ੍ਰਭਕ ਉਹ ਬਹੁਤੇ ਗਏ। ਤ੍ਰਿਭਕ ਕੀ ਗਏ ਬੱਸ ਭੜਕ ਹੀ ਪਏ, "ਬੱਸ, ਬੱਸ ਬਹੁਤ ਬਰਦਾਸਤ ਕਰ ਲੀਆ। ਇਸ ਮਾਸੂਮ ਕੇ ਦਿਲ ਮੇਂ ਭੀ ਜ਼ਹਿਰ ਭਰ ਦੀਆ ਹਮਾਰੇ ਖਿਲਾਫ਼। ਹਮ ਯਹਾਂ ਅਸ਼ੀਰਵਾਦ ਦੋਨੇ ਆਏ ਹੈਂ; ਹਾਥ ਕਟਵਾਨੇ ਨਹੀਂ।"

22 / 87
Previous
Next