ਏਨਾ ਕਹਿ ਕੇ ਉਹ ਜਾਣ ਲਈ ਉੱਠ ਖਲੋਤੇ। ਰਵੀ ਉਨ੍ਹਾਂ ਨੂੰ ਰੋਕਣ ਲਈ ਅੱਗੇ ਵਧਿਆ। ਸੁਮਨ ਨੂੰ ਉਸ ਕਲੋਂ ਲੈਣ ਲਈ ਮੈਂ ਬਾਹਾਂ ਖੋਲ੍ਹੀਆਂ। ਉਹ ਝੱਟ ਮੇਰੇ ਮੋਢੇ ਆਣ ਲੱਗੀ,
ਰੋਣਾ ਬੰਦ ਕਰ ਦਿੱਤਾ ਅਤੇ ਕੇਕ ਕੱਟਣ ਲਈ ਛੁਰੀ ਦੀ ਮੰਗ ਕਰਨ ਲੱਗ ਪਈ। ਹਰੀ ਭਾਈ ਇਹ ਸਭ ਵੇਖ ਰਹੇ ਸਨ। ਉਨ੍ਹਾਂ ਦੇ ਸਥਰ ਦਾ ਪਿਆਲਾ ਭਰ ਗਿਆ। ਉਨ੍ਹਾਂ ਨੇ ਆਪਣੀ ਪਤਨੀ ਨੂੰ ਸੰਬੋਧਨ ਕਰ ਕੇ ਆਖਿਆ, "
ਅਬ ਤੋ ਕੋਈ ਸ਼ੱਕ ਬਾਕੀ ਨਹੀਂ ਰਹਾ। ਤੁਮੇਂ ਬੈਠਨਾ ਹੋ ਤੇ ਬੈਠੇ;
ਮੈਂ ਜਾ ਰਹਾ ਹੂੰ।" ਪਤਨੀ ਨਾਲ ਦਰਵਾਜ਼ਿਓਂ ਬਾਹਰ ਹੁੰਦੇ ਹੋਏ ਉਹ ਕਹਿ ਰਹੇ ਸਨ, "
ਭਗਵਾਨ ਕੀ ਕ੍ਰਿਪਾ ਸੇ ਸਭ ਕੁੱਛ ਹੈ ਹਮਾਰੇ ਪਾਸ। ਹਾਥ ਪਾਓਂ ਸਲਾਮਤ ਹੈਂ ਹਮਾਰੇ: ਐਸੇ ਬੇ ਸਹਾਰਾ ਭੀ ਨਹੀਂ ਹੈ ਹਮ।"
ਸੁਆਂਤੀ ਬੂੰਦ ਸਿੱਪ ਦੇ ਮੂੰਹ ਵਿਚ ਪੈ ਕੇ ਮੋਤੀ ਬਣ ਜਾਂਦੀ ਹੈ ਅਤੇ ਸੱਪ ਦੇ ਮੂੰਹ ਵਿਚ ਪੈ ਕੇ ਜ਼ਹਿਰ।