Back ArrowLogo
Info
Profile
ਦਿੱਤਾ, "ਸਪਨੋਂ ਕਾ ਮਹਿਲ ਤੋਂ ਸਪਨਾਂ ਦੇਖਨੇ ਵਾਲੋਂ ਕੇ ਹੀ ਦਿਖਾਈ ਦੇਗਾ: ਸਪਨੋਂ ਕੇ ਮਹਿਲ ਈਟ ਪੱਥਰ ਸੇ ਨਹੀਂ ਬਨਤੇ।"

"ਜਦੋਂ ਬਾਰਾਂ ਸਾਲ ਦੇ ਰਾਜੂ ਅਤੇ ਅੱਠ ਸਾਲ ਦੀ ਰੀਤੂ ਨੂੰ ਮੇਰੀ ਝੋਲੀ ਪਾ ਕੇ ਅਤੇ ਆਪਣੇ ਸੁਪਨੇ ਸਮੇਟ ਕੇ ਉਹ ਇਸ ਦੁਨੀਆਂ ਤੋਂ ਚਲੇ ਗਈ ਤਾਂ ਕੁਝ ਹੀ ਦਿਨਾਂ ਵਿਚ ਸਾਡੇ ਘਰ ਵਿਚਲੇ ਸਾਰੇ ਫੁੱਲ ਮੁਰਙਾਅ ਗਏ। ਰਾਜੂ, ਰੀਤੂ ਅਤੇ ਮੈਂ ਬਹੁਤ ਉਦਾਸ ਹੋ ਗਏ। ਇਕ ਰਾਤ ਮੈਂ ਪਾਰੋ ਨੂੰ ਸੁਪਨੇ ਵਿਚ ਵੇਖਿਆ। ਆਪਣੇ ਨਿੱਕੇ ਜਹੇ ਫੁੱਲਾਂ ਭਰੇ ਵਿਹੜੇ ਵਿਚ ਖਲੋਤੀ ਫੁੱਲਾਂ ਲੱਦੀ ਪਾਰੋ ਮੈਨੂੰ ਕਹਿ ਰਹੀ ਸੀ, 'ਮੇਰੇ ਬੱਚੋਂ ਕੋ ਗਾਲੀ ਝਿੜਕੀ ਮੱਤ ਦੇਣਾ; ਮੇਰੇ ਫੂਲੋਂ ਕੋ ਪਾਣੀ ਦੇਤੇ ਰਹਿਨਾ ਔਰ ਮੇਰੀ ਮਾਂ ਕੀ ਦੀ ਹੁਈ ਦੋ ਚੂੜੀਆਂ ਰੀਤੂ ਕੋ ਸ਼ਾਦੀ ਮੇਂ ਦੇ ਕਰ ਕਹਿਨਾ ਕਿ ਵਹ ਇਨ ਚੂੜੀਓਂ ਕੇ ਅਪਨੀ ਲੜਕੀ ਕੇ ਦੇ।'

"ਸਵੇਰੇ ਰਾਜੂ ਅਤੇ ਰੀਤੂ ਨੂੰ ਮੈਂ ਆਪਣਾ ਸੁਪਨਾ ਦੱਸਿਆ। ਉਹ ਸੁਣ ਕੇ ਰੋ ਪਏ। ਮੇਰਾ ਵੀ ਰੋਣ ਨਿਕਲ ਗਿਆ। ਉਸੇ ਦਿਨ ਮੈਂ ਤਾਜ ਵਿਚ ਗਿਆ ਅਤੇ ਓਥੋਂ ਦੇ ਮਾਲੀ ਦੀਨੇ ਨਾਲ ਮਿੱਤ੍ਰਤਾ ਗੰਢ ਲਈ। ਅਸੀਂ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਾਂ। ਉਹ ਦੱਸੀ ਗਿਆ ਅਤੇ ਮੈਂ ਕਰੀ ਗਿਆ। ਦੋ ਕੁ ਮਹੀਨਿਆਂ ਵਿਚ ਸਾਡਾ ਵਿਹੜਾ ਫੁੱਲਾਂ ਨਾਲ ਭਰ ਗਿਆ ਅਤੇ ਮੈਨੂੰ ਇਉਂ ਲੱਗਣ ਲੱਗ ਪਿਆ ਕਿ ਫੁੱਲਾਂ ਦੇ ਸਾਥ ਵਿਚ ਅਪਣੱਤ ਵੀ ਹੈ। ਬੱਸ ਦੋ ਸਾਲਾਂ ਦੇ ਵਿਚ ਮੈਂ ਪੂਰਾ ਮਾਲੀ ਬਣ ਗਿਆ। ਫੁੱਲ ਖਿੜਾਉਂਦਾ ਹਾਂ, ਸੁਪਨਿਆਂ ਦਾ ਮਹਿਲ ਉੱਸਰ ਜਾਂਦਾ ਹੈ, ਫੁੱਲਾਂ ਵਿਚ ਪਾਰੋ ਨੂੰ ਵੇਖਦਾ ਹਾਂ, ਆਪਣਿਆਂ ਦਾ ਸਾਥ ਮਿਲ ਜਾਂਦਾ ਹੈ।"

ਆਪਣੀ ਗੱਲ ਮੁਕਾਅ ਕੇ ਟੈਣੀ ਰਾਮ ਮੇਰੇ ਵੱਲ ਇਉਂ ਵੇਖ ਰਿਹਾ ਸੀ ਜਿਵੇਂ ਮੇਰੇ ਮੂੰਹੋਂ ਕੁਝ ਸੁਣਨਾ ਚਾਹੁੰਦਾ ਹੋਵੇ। ਮੇਰੇ ਕੋਲ ਉਸ ਦੇ ਸੁਪਨਿਆਂ ਦੇ ਮਹਿਲ ਵਿਚ ਜਾਣ ਵਾਲੀ ਸੂਖਮਤਾ ਨਹੀਂ ਸੀ । "ਇਸ ਕਿਆਰੀ ਮੇਂ ਕੌਨ ਸੋ ਫੂਲ ਲਗੇਂਗੇ, ਬਾਬਾ ?" ਮੇਰੇ ਪ੍ਰਸ਼ਨ ਨੇ ਉਸ  ਨੂੰ ਵੀ ਮੇਰੇ ਸਥੂਲ ਸੰਸਾਰ ਵਿਚ ਲੈ ਆਂਦਾ। ਆਪਣੀ ਦੁਨੀਆਂ ਦੀ ਮਾਇਕ ਮਰਿਆਦਾ ਦਾ ਪਾਲਣ ਕਰਦਾ ਹੋਇਆ ਮੈਂ ਹਰ ਮਹੀਨੇ    ਤਨਖ਼ਾਹ ਮਿਲਣ ਉੱਤੇ ਟੈਣੀ ਰਾਮ ਦੀ ਮਿਹਨਤ ਦੇ ਮੁੱਲ ਵਜੋਂ ਦੋ ਚਾਰ ਰੁਪਏ ਉਸ ਨੂੰ ਦੇ ਕੇ ਆਪਣੇ ਉੱਚੇ ਸੁੱਚੇ ਸਮਾਜਕ ਸਥਾਨ ਨੂੰ ਸੁਰੱਖਿਅਤ ਕਰ ਲੈਂਦਾ ਸਾਂ। ਪਰੰਤੂ ਸੁਪਨਿਆਂ ਦੇ ਸੂਖਮ ਸੰਸਾਰ ਦਾ ਵਾਸੀ ਟੈਣੀ ਰਾਮ ਆਪਣੇ ਸੂਖਮ ਢੰਗ ਨਾਲ ਉਹ ਰੁਪਏ ਮੈਨੂੰ ਵਾਪਸ ਕਰ ਦਿੰਦਾ ਸੀ। ਕਦੇ ਕੋਈ ਸਬਜ਼ੀ ਲਿਆ ਕੇ ਮੇਰੀ ਘਰਵਾਲੀ ਨੂੰ ਕਹਿੰਦਾ, "ਬੇਣੀ, ਆਜ ਬੈਂਗਨ ਕਾ ਭਰਥਾ ਖਾਨੇ ਕਾ ਮਨ ਹੈ," ਅਤੇ ਕਦੇ ਫੁੱਲਾਂ ਦੇ ਬੀਜ ਖਰੀਦ ਕੇ ਲਿਆਉਂਦਾ ਅਤੇ ਕਹਿੰਦਾ, "ਸਰਦਾਰ ਜੀ ਆਪ ਕੋ ਬੀਜੇਂ ਕੀ ਪਹਿਚਾਨ ਨਹੀਂ ਹੈ; ਇਸ ਲੀਏ ਮੈਂ ਖੁਦ ਹੀ ਲੈ ਆਇਆ," ਉਸ ਨੂੰ ਪੂਰਾ ਪਤਾ ਸੀ ਕਿ ਅਸੀਂ ਕੀ ਖਾਣਾ ਪਸੰਦ ਕਰਦੇ ਹਾਂ। ਸਾਨੂੰ ਇਹ ਪਤਾ ਨਹੀਂ ਸੀ ਕਿ ਉਹ ਆਪਣੀ ਮਿਹਨਤ ਦਾ ਮੁੱਲ ਕਿਨ੍ਹਾਂ ਸੂਖਮ ਸਿੱਕਿਆ ਵਿਚ ਮੋੜਿਆ ਜਾਣਾ ਲੋਚਦਾ ਸੀ।

ਟੈਣੀ ਰਾਮ ਜਦੋਂ ਤੋਂ ਕੁਆਟਰ ਨੰਬਰ ਚੌਦਾਂ ਵਿਚ ਆਇਆ ਸੀ ਉਦੋਂ ਤੋਂ ਮੁੜ ਤਾਜ ਗੰਜ ਕਦੇ ਨਹੀਂ ਸੀ ਗਿਆ। ਇਕ ਦਿਨ ਮੇਰੀ ਘਰਵਾਲੀ ਨੇ ਉਸ ਨੂੰ ਪੁੱਛ ਲਿਆ, "ਬਾਬਾ, ਤੁਮ ਅਪਣੇ ਬੱਚੋਂ ਕੇ ਮਿਲਨੇ ਤਾਜ ਗੰਜ ਕਿਉਂ ਨਹੀਂ ਗਏ ਕਭੀ ?" ਟੈਣੀ ਰਾਮ ਆਪਣੇ ਆਪੇ ਵਿਚ ਲੀਨ ਹੋ ਗਿਆ; ਆਪਣੇ ਅਤੀਤ ਦੀ ਫੋਲਾ ਫਾਲੀ ਕਰਨ ਲੱਗ ਪਿਆ। ਉਸ ਦੀ ਚੇਤਾ ਸ਼ਕਤੀ ਨੇ ਅਤੀਤ ਦੇ ਹਨੇਰਿਆਂ ਵਿੱਚੋਂ ਟੋਹ ਟਾਹ

27 / 87
Previous
Next