Back ArrowLogo
Info
Profile
ਕੇ, ਜੋ ਕੁਝ ਲੱਭ ਕੇ ਲਿਆਂਦਾ ਉਹ ਇਸ ਤਰ੍ਹਾਂ ਦਾ ਸੀ, "ਮੇਰੇ ਬੱਚੇ ਤਾਜ ਗੰਜ ਵਿਚ ਨਹੀਂ ਹਨ, ਬੇਟੀ। ਰਾਜੂ ਆਪਣੇ ਸਹੁਰਿਆਂ ਕੋਲ ਜਬਲਪੁਰ ਚਲੋ ਗਿਆ ਹੈ। ਉਹ ਸਾਰੇ ਈਸਾਈ ਹੋ ਗਏ ਹਨ। ਰਾਜੂ ਨੇ ਵੀ ਧਰਮ ਬਦਲ ਲਿਆ ਹੈ। ਉਹ ਮੇਰੇ ਨਾਲ ਨਾਰਾਜ਼ ਹੋ ਗਿਆ ਸੀ। ਉਹ ਕਹਿੰਦਾ ਸੀ ਕਿ ਰੀਤੂ ਲਈ ਰੱਖੀਆਂ ਚੂੜੀਆਂ ਮੈਂ ਉਸ ਦੀ ਵਹੁਟੀ ਨੂੰ ਦੇ ਦਿਆਂ। ਮੈਂ ਕਹਿੰਦਾ ਸਾਂ ਕਿ ਮੈਂ ਤੇਰੀ ਮਾਂ ਨਾਲ ਇਕਰਾਰ ਕੀਤਾ ਹੋਇਆ ਹੈ ਕਿ ਇਹ ਚੂੜੀਆਂ ਰੀਤੂ ਨੂੰ ਦਿਆਂਗਾ। ਉਸ ਦਾ ਉੱਤਰ ਸੀ, 'ਤੁਮ ਕੋਈ ਹਰੀਚੰਦ ਨਹੀਂ ਹੋ ਕਿ ਸੁਪਨੇ ਮੇਂ ਦੀਏ ਹੁਏ ਦਾਨ ਕੇ ਲੀਏ ਰਾਜ ਛੋੜ ਦੋ।" ਇਹ ਕਹਿ ਕੇ ਉਹ ਘਰੋਂ ਚਲੇ ਗਿਆ ਬਹੂ ਨੂੰ ਵੀ ਨਾਲ ਲੈ ਗਿਆ; ਹੁਣ ਤਕ ਨਹੀਂ ਮੁੜਿਆ।"

ਉਸ ਨੇ ਕੁਝ ਚਿਰ ਚੁੱਪ ਰਹਿ ਕੇ ਪੁੱਛਿਆ, "ਮੈਂਨੇ ਕੁੱਛ ਗਲਤ ਕਹਿ ਦੀਆ ਥਾ, ਬੇਟੀ ?"

ਅਸੀਂ ਉਸ ਦੇ ਇਸ ਪ੍ਰਸ਼ਨ ਵੱਲੋਂ ਬਿਲਕੁਲ ਬੋ-ਧਿਆਨੇ ਆਪਣੇ ਕਹਾਣੀ ਰਸ ਵਿਚ ਮਗਨ ਸਾਂ । ਕੋਈ ਉੱਤਰ ਦੇਣ ਦੀ ਥਾਂ ਮੈਂ ਪੁੱਛਿਆ, "ਫਿਰ ਕਿਆ ਹੂਆ, ਬਾਬਾ ?" ਬਾਬੇ ਨੇ ਵਾਰੀ ਵਾਰੀ ਸਾਡੇ ਮੂੰਹਾਂ ਵੱਲ ਵੇਖਿਆ। ਉਸ ਨੂੰ ਆਪਣੇ ਪ੍ਰਸ਼ਨ ਦੇ ਉੱਤਰ ਦਾ ਨਿੱਕਾ ਮੋਟਾ ਨਿਸ਼ਾਨ ਵੀ ਨਜ਼ਰ ਨਾ ਆਇਆ। ਉਹ ਮੁੜ ਆਪੇ ਵਿਚ ਲੀਨ ਹੋ ਗਿਆ। ਉਸ ਦਾ ਉਦਾਸ ਆਪਾ ਕਹਿ ਰਿਹਾ ਸੀ, "ਰਾਜੂ ਦੇ ਚਲੇ ਜਾਣ ਪਿਛੋਂ ਮੈਂ ਅਤੇ ਰੀਤੂ ਬਹੁਤ ਉਦਾਸ ਹੋਏ। ਆਪਣੀ ਉਦਾਸੀ ਤਾਜ ਗੰਜ ਦੇ ਮਾਲੀ ਮਿੱਤ੍ਰ ਨਾਲ ਸਾਂਝੀ ਕੀਤੀ। ਉਸ ਕੋਲ ਸਾਰੀਆਂ ਉਦਾਸੀਆਂ ਦੀ ਰਾਮ ਬਾਣ ਦਵਾਈ ਸੀ 'ਅਫੀਮ'। ਮੈਂ ਆਪਣੀ ਉਦਾਸੀ ਦਾ ਇਲਾਜ ਕਰਨ ਲੱਗ ਪਿਆ। ਸਾਲ ਦੇ ਅੰਦਰ ਅੰਦਰ ਰੀਤੂ ਦੀਆਂ ਚੂੜੀਆਂ ਗਹਿਣੇ ਪੈ ਗਈਆਂ।"

ਇਕ ਵੇਰ ਫਿਰ ਚੁੱਪ ਕਰ ਕੇ ਉਹ ਸਾਡੇ ਵੱਲ ਵੇਖਣ ਲੱਗ ਪਿਆ। ਸ਼ਾਇਦ ਉਹ ਇਹ ਚਾਹੁੰਦਾ ਸੀ ਕਿ ਅਸੀਂ ਉਸ ਨੂੰ ਕਸੂਰਵਾਰ ਕਹਿ ਕੇ ਕੋਸੀਏ। ਉਸ ਦੀ ਇਹ ਆਸ ਵੀ ਪੂਰੀ ਨਾ ਹੋਈ। ਕਹਾਣੀ ਇਕ ਅਨੋਖੇ ਮੋੜ ਉੱਤੇ ਪੁੱਜ ਗਈ ਸੀ। ਅਸੀਂ ਉਸ ਨੂੰ ਕੁਝ ਕਹਿਣ ਦੱਸਣ ਦੀ ਥਾਂ ਇਹ ਜਾਣਨਾ ਚਾਹੁੰਦੇ ਸਾਂ ਕਿ ਘਟਨਾਵਾਂ ਨੇ ਕਿਹੜਾ ਰਾਹ ਅਖ਼ਤਿਆਰ ਕੀਤਾ। ਮੇਰੀ ਘਰਵਾਲੀ ਨੇ ਪੁੱਛਿਆ, “ਰੀਤੂ ਨੇ ਆਪ ਕੋ ਰੋਕਾ ਨਹੀਂ, ਬਾਬਾ ?"

"ਵੁਹ ਕਿਆ ਰੋਕਤੀ, ਬੇਟੀ, ਉਸ ਕੋ ਕੁਛ ਪਤਾ ਹੀ ਨਾ ਥਾ।"

"ਕਵੀ ਤੋਂ ਪਤਾ ਲੱਗ ਹੀ ਗਯਾ ਹੋਗਾ ?"

ਇਹ ਸੁਣ ਕੇ ਬਾਬੇ ਨੇ ਸਾਡੇ ਵੱਲ ਮੁੜ ਨੀਝ ਨਾਲ ਵੇਖਿਆ। ਸਾਡੇ ਕੰਨ-ਰਸ ਦੀ ਤ੍ਰਿਪਤੀ ਲਈ ਉਸ ਨੇ ਆਪਣੀ ਕਹਾਣੀ ਜਾਰੀ ਰੱਖੀ, "ਉਸ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਦਾ ਵਿਆਹ ਹੋਇਆ ਅਤੇ ਮੈਂ ਉਸ ਦੀ ਮਾਂ ਦੀਆਂ ਚੂੜੀਆਂ ਉਸ ਨੂੰ ਨਾ ਦਿੱਤੀਆਂ। ਕੁਝ ਕਹੇ ਸੁਣੇ ਬਗੈਰ ਉਹ ਸਹੁਰੇ ਚਲੀ ਗਈ। ਚੂੜੀਆਂ ਉਸ ਦੀ ਮਾਂ ਨੇ ਉਸ ਦੇ ਨੌਂਗੇ ਦੀਆਂ ਕੀਤੀਆਂ ਹੋਈਆਂ ਸਨ। ਇਹ ਉਸ ਦੇ ਸਹੁਰਿਆਂ ਨੂੰ ਪਤਾ ਸੀ। ਜ਼ਰੂਰ ਨਾਰਾਜ਼ ਹੋ ਗਏ ਹੋਣਗੇ। ਉਨ੍ਹਾਂ ਨੇ ਅੱਜ ਤਕ ਰੀਤੂ ਨੂੰ ਮੇਰੇ ਕੋਲ ਨਹੀਂ ਆਉਣਾ ਦਿੱਤਾ । ਹਾਂ, ਪਾਰੋ ਨੂੰ ਮੇਰੇ ਸੁਪਨੇ ਵਿਚ ਆਉਣੋਂ, ਉਹ ਨਾ ਰੋਕ ਸਕੇ । ਉਹ ਆਈ ਅਤੇ ਆ ਕੇ ਆਖਣ ਲੱਗੀ, 'ਯਿਹ ਕਿਆ ਕੀਆ ਤੁਮ ਨੇ ? ਅਫੀਮ ਕੇ ਨਸ਼ੇ ਕੇ ਲੀਏ ਮੇਰੀ ਬੇਟੀ ਕਾ ਦਿਲ ਤੋੜ ਦੀਆ ?' ਅਗਲੇ ਦਿਨ ਤੋਂ ਮੈਂ ਅਫੀਮ ਖਾਣੀ ਛੱਡ ਦਿੱਤੀ।

28 / 87
Previous
Next