Back ArrowLogo
Info
Profile
ਮਿੱਤਰਹੀਣ ਹੋ ਗਿਆ ਸੀ। ਉਸ ਦੀ ਜਾਣ-ਪਛਾਣ ਵਾਲੇ ਸਾਰੇ ਮੁੰਡੇ ਮਿਡਲ ਪਾਸ ਕਰ ਕੇ ਗੋਰਮਿੰਟ ਹਾਈ ਸਕੂਲ ਵਿਚ ਦਾਖ਼ਲ ਹੋ ਗਏ ਸਨ। ਨਵੇਂ ਆਏ ਮੁੰਡਿਆਂ ਨਾਲ ਦੋਸਤੀ ਤਾਂ ਇਕ ਪਾਸੇ ਮਾਮੂਲੀ ਜਾਣ-ਪਛਾਣ ਪੈਦਾ ਕਰਨ ਦਾ ਉਤਸ਼ਾਹ ਵੀ ਉਸ ਵਿਚ ਨਹੀਂ ਸੀ। ਇਮਤਿਹਾਨਾਂ ਵਿਚ ਫੇਲ੍ਹ ਹੋਣ ਕਾਰਨ ਉਸ ਦਾ ਕੱਦ ਵਧਣੋਂ ਨਹੀਂ ਸੀ ਰੁਕ ਸਕਦਾ। ਉਹ ਵਧਦਾ ਰਿਹਾ ਅਤੇ ਹੁਣ ਉਹ ਆਪਣੀ ਜਮਾਤ ਦੇ ਹਰ ਮੁੰਡੇ ਨਾਲੋਂ ਗਿੱਠ ਉੱਚਾ ਸੀ। ਆਪਣੇ ਕੱਦ ਕਾਰਨ ਉਹ ਏਨਾ ਓਪਰਾ ਲੱਗਦਾ ਸੀ ਕਿ ਜਮਾਤ ਵਿਚਲੇ ਦੂਜੇ ਮੁੰਡੇ ਉਸ ਨਾਲ ਦੋਸਤੀ ਕਰਨੋਂ ਕਤਰਾਉਂਦੇ ਸਨ।

ਰੂਪ ਲਾਲ ਸਾਡੀ ਜਮਾਤ ਵਿਚ ਸਭ ਤੋਂ ਪਿਛਲੇ ਡੈਸਕ ਉੱਤੇ ਬੈਠਦਾ ਸੀ । ਸ਼ਾਇਦ ਇਹ ਕਹਿਣਾ ਠੀਕ ਹੈ ਕਿ "ਪਿਛਲੇ ਡੈਸਕ ਉੱਤੇ ਬਿਠਾਇਆ ਗਿਆ ਸੀ।” ਉਸ ਦੇ ਵਿਦਿਅਕ ਵਿਕਾਸ ਵਿਚ ਕਿਸੇ ਪ੍ਰਕਾਰ ਦੀ ਦਿਲਚਸਪੀ ਨਾ ਹੁੰਦਿਆਂ ਹੋਇਆਂ ਵੀ ਹਰ ਅਧਿਆਪਕ ਆਪਣੇ ਪੀਰੀਅਡ ਵਿਚ ਉਸ ਕੋਲੋਂ ਇਕ ਦੇ ਪ੍ਰਸ਼ਨ ਜ਼ਰੂਰ ਪੁੱਛਦਾ ਸੀ। ਪੁੱਛੇ ਗਏ ਸੋ ਪ੍ਰਸ਼ਨਾਂ ਵਿੱਚੋਂ ਵੱਧ ਤੋਂ ਵੱਧ ਦੋ ਪ੍ਰਸ਼ਨਾਂ ਦੇ ਉੱਤਰ ਰੂਪ ਲਾਲ ਦਿੰਦਾ ਸੀ। ਉਨ੍ਹਾਂ ਵਿੱਚੋਂ ਵੀ ਕਦੇ ਕਦੇ ਕੋਈ ਉੱਤਰ ਗਲਤ ਹੋ ਜਾਂਦਾ ਸੀ । ਅਠੱਨਵੇਂ ਪ੍ਰਸ਼ਨਾਂ ਦੇ ਉੱਤਰ ਵਿਚ ਉਹ ਸਿਰ ਝੁਕਾਅ ਕੇ ਖਲੋਤਾ ਰਹਿਣ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਦਾ।

ਉਸ ਤੋਂ ਪਿੱਛੋਂ ਅਧਿਆਪਕ ਕਿਸੇ ਦੂਜੇ ਵਿਦਿਆਰਥੀ ਨੂੰ ਉਹੋ ਪ੍ਰਸ਼ਨ ਪੁੱਛਦਾ ਸੀ ਜਿਸ ਦੇ ਉੱਤਰ ਵਿਚ ਰੂਪ ਲਾਲ ਸਿਰ ਝੁਕਾਈ ਖਲੋਤਾ ਰਿਹਾ ਸੀ । ਦੂਜੇ ਵਿਦਿਆਰਥੀ ਦੁਆਰਾ ਠੀਕ ਉੱਤਰ ਦਿੱਤਾ ਜਾਣ ਉੱਤੇ ਅਧਿਆਪਕ ਕਹਿੰਦਾ ਸੀ, "ਚੱਲ ਓਏ, ਲਾ ਉਸ ਨਾਲਾਇਕ ਦੇ ਮੂੰਹ ਉੱਤੇ ਦੋ ਚਪੇੜਾਂ।" ਰੂਪ ਲਾਲ ਦੀ ਖੱਬੀ ਗੱਲ੍ਹ ਉੱਤੇ ਉਂਗਲਾਂ ਦੋ ਨਿਸ਼ਾਨ ਉੱਭਰ ਆਉਂਦੇ ਸਨ।

ਜਮਾਤ ਦੇ ਸਾਰੇ ਹੁਸ਼ਿਆਰ ਮੁੰਡੇ ਰੂਪ ਲਾਲ ਨੂੰ ਚਪੇੜਨ ਦੇ ਚਾਅ ਨਾਲ ਚਾਂਬਲੇ ਰਹਿੰਦੇ ਸਨ। ਅਧਿਆਪਕ ਦੁਆਰਾ ਕੋਈ ਪ੍ਰਸ਼ਨ ਪੁੱਛਿਆ ਜਾਣ ਉੱਤੇ ਜਦੋਂ ਲਾ-ਜਵਾਬ ਰੂਪ ਲਾਲ ਸਿਰ ਝੁਕਾਈ ਖਲੋਤਾ ਹੁੰਦਾ, ਉਦੋਂ ਕਮਰੇ ਦੀ ਹਵਾ ਵਿਚ ਉੱਚੇ ਹੋ ਕੇ ਹਿੱਲ ਰਹੇ ਹੱਥ ਅਧਿਆਪਕ ਨੂੰ ਕਹਿ ਰਹੇ ਹੁੰਦੇ ਸਨ, "ਮਾਸਟਰ ਜੀ, ਇਸ ਵੇਰ ਮੇਰੀ ਵਾਰੀ ਹੇ, ਜੀ।"

ਪਹਿਲੇ ਡੈਸਕ ਉੱਤੇ ਬੈਠੇ ਰਾਜ ਪਾਲ ਦਾ ਹੱਥ ਬਹੁਤਾ ਉੱਚਾ ਨਹੀਂ ਸੀ ਹੁੰਦਾ ਪਰ ਹਿੱਲਦਾ ਸਭ ਤੋਂ ਵੱਧ ਸੀ। ਰਾਜ ਪਾਲ ਸਾਡੀ ਜਮਾਤ ਦਾ ਮਨੀਟਰ ਸੀ। ਜਿੰਨਾ ਪੜ੍ਹਨ ਨੂੰ ਹੁਸ਼ਿਆਰ ਸੀ ਓਨਾ ਹੀ ਕੱਦ ਵਿਚ ਛੋਟਾ ਸੀ । ਰੂਪ ਲਾਲ ਨੂੰ ਚਪੇੜਾਂ ਮਾਰਨ ਲਈ ਰਾਜ ਨੂੰ ਡੈਸਕ ਉੱਤੇ ਖਲੋਣਾ ਪੈਂਦਾ ਸੀ। ਚਪੇੜ ਮਾਰਨ ਵਿਚ ਉਹ ਮਾਹਰ ਸੀ। ਅਧਿਆਪਕ ਸਮਝਦੇ ਸਨ ਕਿ ਉਨ੍ਹਾਂ ਦੀ ਆਗਿਆ ਦਾ ਪਾਲਣ ਰਾਜ ਨਾਲੋਂ ਚੰਗੇਰਾ ਹੋਰ ਕੋਈ ਨਹੀਂ ਕਰਦਾ। ਇਸ ਲਈ ਸੌ ਵਿੱਚੋਂ ਸੱਠ ਮੌਕੇ ਉਸੇ ਨੂੰ ਦਿੱਤੇ ਜਾਂਦੇ ਸਨ। ਰਾਜ ਦਿਨ ਵਿਚ ਰੂਪ ਲਾਲ ਨੂੰ ਅੱਠ-ਦਸ ਚਪੇੜਾਂ ਜ਼ਰੂਰ ਮਾਰ ਲੈਂਦਾ ਸੀ।

ਗਿਆਨੀ ਰਾਮ ਸਿੰਘ ਜੀ ਅਤੇ ਮਾਸਟਰ ਸ਼ਿਵ ਸਿੰਘ ਜੀ ਸਿੱਧਵਾਂ ਵਾਲਿਆਂ ਦੇ ਦੇ ਪੀਰੀਅਡ ਅਜਿਹੇ ਹੁੰਦੇ ਸਨ, ਜਿਨ੍ਹਾਂ ਵਿਚ ਰੂਪ ਲਾਲ ਨੂੰ ਰਾਜ ਕੋਲੋਂ ਚਪੇੜਾਂ ਨਹੀਂ ਸਨ ਖਾਣੀਆਂ ਪੈਂਦੀਆਂ। ਉਨ੍ਹਾਂ ਦੇ ਮਜ਼ਮੂਨਾਂ ਵਿਚ ਉਹ ਪਾਸ ਵੀ ਹੋ ਜਾਂਦਾ ਸੀ।

ਅੱਧੀ ਛੁੱਟੀ ਵੇਲੇ ਮਿੱਤਰਹੀਣ ਉਦਾਸ ਰੂਪ ਲਾਲ ਸਾਰੇ ਮੁੰਡਿਆਂ ਦੀਆਂ ਅੱਖਾਂ ਤੋਂ ਉਹਲੇ ਕਿਸੇ ਨੁੱਕਰੇ ਬੈਠ ਕੇ, ਘਰੋਂ ਲਿਆਂਦੀ ਹੋਈ ਸੁੱਕੀ ਰੋਟੀ ਖਾ ਲੈਂਦਾ ਸੀ।

32 / 87
Previous
Next