Back ArrowLogo
Info
Profile
ਛੋਟਾ ਹੋਣ ਕਰ ਕੇ ਦੇਬੂ ਨੂੰ ਪਤਾ ਨਹੀਂ ਸੀ, ਪਰ ਦੇਖੋ ਜਾਣਦੀ ਸੀ ਕਿ ਵੱਡੇ ਸਮੁੰਦਰੀ ਜਹਾਜ਼ ਵਿਚ ਬੈਠ ਕੇ ਅਫਰੀਕਾ ਜਾਈਦਾ ਹੈ, ਕਈ ਦਿਨ ਲੱਗ ਜਾਂਦੇ ਹਨ। ਏਨੇ ਦਿਨ ਜਹਾਜ਼ ਵਿਚ ਹੀ ਰਹਿਣਾ ਪੈਂਦਾ ਹੈ। ਗਲੀ-ਗੁਆਂਢ ਦੇ ਬੱਚੇ ਉਸ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਹੁੰਦੇ ਸਨ ਅਤੇ ਦੋਹਾਂ ਭੈਣਾਂ ਭਰਾਵਾਂ ਨੂੰ ਆਪਣੇ ਨਾਲੋਂ ਵਡਭਾਗੋ ਸਮਝਦੇ ਸਨ। ਉਨ੍ਹਾਂ ਦੀਆਂ ਨਜ਼ਰਾਂ ਵਿਚ ਬਾਲ-ਸ਼ਰਧਾ ਭਾਵ ਵੇਖ ਕੇ ਦੇਬੋ ਆਨੰਦਾਕਾਸ਼ ਵਿਚ ਉਡਦੀ ਅਨੁਭਵ ਕਰਦੀ ਸੀ।

ਉਸਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਕਿਸ ਦੁਚਿੱਤੀ ਵਿਚ ਸਨ, ਇਹ ਦੇਬੋ ਨੂੰ ਨਹੀਂ ਸੀ ਪਤਾ। ਦੇਬੇ ਦੀ ਦਾਦੀ ਧਰਮ ਕੌਰ ਨੇ ਆਪਣੀ ਪਰਿਵਾਰਕ ਸਮੱਸਿਆ ਦਾ ਇਕ ਹੱਲ ਸੋਚ ਤਾਂ ਲਿਆ, ਪਰ ਕਹਿਣ ਉਹ ਝਕਦੀ ਸੀ। ਇਕ ਰਾਤ ਹੌਸਲਾ ਕਰ ਕੇ ਉਸ ਨੇ ਆਖ ਹੀ ਦਿੱਤਾ, "ਦੇਬੋ ਦੇ ਬਾਪੂ, ਜੇ ਇਹ ਦੇਖੋ ਨੂੰ ਸਾਡੇ ਕੋਲ ਛੱਡ ਜਾਣ ਤਾਂ ਗੱਲ ਬਣ ਸਕਦੀ ਆ। ਤੁਸੀਂ ਰਤਨ ਸਿੱਧੂ ਨੂੰ ਆਖ ਵੇਖੋ।" ਅਗਲੇ ਦਿਨ ਸਵੇਰੇ ਠਾਕੁਰ ਸਿੰਘ ਨੇ ਆਪਣੇ ਪੁੱਤਰ ਨੂੰ ਕਿਹਾ, "ਲੈ ਬਈ ਰਤਨ ਸਿੰਹਾਂ। ਤੇਰੀ ਮਾਂ ਨੇ ਰਾਹ ਦੱਸਿਆ। ਉਹਦੀ ਸਲਾਹ ਮੈਨੂੰ ਚੰਗੀ ਲੱਗੀ ਆ। ਪੁੱਤਰਾ, ਮੁਸਾਫਰੀਆਂ ਸਾਡੇ ਮੱਥੇ ਲਿਖੀਆਂ ਹੋਈਆਂ ਨੇ। ਜੇ ਜ਼ਿੰਦਗੀ ਵਿਚ ਕੁਝ ਬਣਨਾ ਹੈ ਤਾਂ ਕੋਈ ਔਖ-ਸੋਖ ਵੀ ਝਲਣੀ ਪੈਂਦੀ ਆ। ਤੁਸੀਂ ਦਿਲ ਵੱਡਾ ਕਰ ਕੇ ਦੇਬੋ ਨੂੰ ਸਾਡੇ ਕੋਲ ਛੱਡ ਜਾਓ। ਅਸੀਂ ਉਹਦੇ ਵਿਚੋਂ ਤੁਹਾਨੂੰ ਵੇਖਦੇ ਰਹਾਂਗੇ। ਹੁਣ ਸਾਡੀ ਫ਼ਿਕਰ ਛੱਡ ਕੇ ਤੁਸੀਂ ਜਾਣ ਦੀ ਤਿਆਰੀ ਕਰੋ।"

ਤਿਆਰੀ ਹੋਣ ਲੱਗ ਪਈ। ਰਤਨ ਸਿੰਘ ਅਤੇ ਨਿਰੰਜਣ ਕੌਰ ਨੂੰ ਆਪਣੀ ਲੋੜ ਦੇ ਸਾਮਾਨ ਵਿਚ ਹਉਕੇ, ਹੰਝੂ ਅਤੇ ਉਦਾਸੀਆਂ ਬੰਨ੍ਹਦੇ ਵੇਖ ਕੇ ਠਾਕੁਰ ਸਿੰਘ ਅਤੇ ਧਰਮ ਕੌਰ ਨੂੰ ਹੌਲ ਪੈਂਦੇ ਸਨ। ਦੇਬੋ ਅਤੇ ਦੇਬੂ ਆਪਣੇ ਕਪੜੇ ਅਤੇ ਕਿਤਾਬਾਂ ਇਕ ਸੂਟਕੇਸ ਵਿਚ ਰੱਖਣਾ ਚਾਹੁੰਦੇ ਸਨ। ਰਤਨ ਸਿੰਘ ਨੇ ਦੇਬੋ ਨੂੰ ਕਿਹਾ, "ਬੇਟਾ, ਤੂੰ ਆਪਣੇ ਕਪੜੇ ਵੱਖਰੇ ਬਕਸੇ ਵਿਚ ਰੱਖ। ਦੇਬੂ ਦਾ ਸਾਮਾਨ ਅਸੀਂ ਆਪਣੇ ਨਾਲ ਰੱਖ ਲੈਂਦੇ ਹਾਂ। ਤੂੰ ਵੱਡੀ ਹੈਂ, ਇਸ ਲਈ ਤੈਨੂੰ ਆਪਣਾ ਵੱਖਰਾ ਸੂਟਕੇਸ ਲੈਣਾ ਚਾਹੀਦਾ।" ਆਪਣੇ ਵਡੱਪਣ ਦੀ ਗੱਲ ਸੁਣ ਕੇ ਦੇਖੋ ਥੋੜ੍ਹਾ ਜਿਹਾ ਖੁਸ਼ ਹੋਈ ਅਤੇ ਬਹੁਤ ਸਾਰਾ ਸ਼ਰਮਾਈ। ਰਤਨ ਸਿੰਘ ਨੂੰ ਪਤਾ ਸੀ ਕਿ ਉਹ ਬੱਚੀ ਦੀ ਮਾਸੂਮੀਅਤ ਨੂੰ ਧੋਖਾ ਦੇ ਰਿਹਾ ਸੀ । ਸ਼ਰਮ ਨਾਲ ਉਸ ਦਾ ਸਿਰ ਝੁਕ ਗਿਆ ਅਤੇ ਦੋ ਵੱਡੇ ਵੱਡੇ ਅੱਥਰੂ ਉਸ ਦੀਆਂ ਅੱਖਾਂ ਵਿਚੋਂ ਡਿੱਗ ਪਏ। ਉਸ ਨੇ ਦੇਬੋ ਵਲੋਂ ਮੂੰਹ ਫੇਰ ਕੇ ਆਪਣੇ ਹੰਝੂ ਲੁਕਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਦੇਖੋ ਹੈਰਾਨ ਸੀ ਕਿ ਉਸ ਦੇ ਵੱਡੀ ਹੋ ਜਾਣ ਕਾਰਨ ਉਸ ਦਾ ਭਾਪਾ ਬੱਚਾ ਕਿਉਂ ਬਣ ਗਿਆ ਸੀ। ਹੋਵੇਗਾ ਕੋਈ ਕਾਰਨ ਜਿਸ ਬਾਰੇ ਬਹੁਤਾ ਸੋਚਣ ਲਈ ਉਸ ਕੋਲ ਵੇਹਲ ਨਹੀਂ ਸੀ।

ਨਾ ਹੀ ਦੇਖੋ ਨੂੰ ਬਹੁਤਾ ਸੋਚਣਾ ਪਿਆ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਪੁੱਜ ਕੇ ਸਾਰੇ ਛੇਤ ਖੁੱਲ੍ਹ ਗਏ, ਜਦੋਂ ਨਿਰੰਜਣ ਕੌਰ ਨੇ ਉਸ ਨੂੰ ਦੱਸਿਆ ਕਿ ਉਹ ਉਨ੍ਹਾਂ ਨਾਲ ਨਹੀਂ ਸੀ ਜਾ ਰਹੀ। "ਦੇਬੋ, ਜੇ ਤੂੰ ਚਲੀ ਜਾਵੇਂਗੀ ਤਾਂ ਤੇਰੇ ਬਾਪੂ ਜੀ ਅਤੇ ਮਾਂ ਜੀ ਇਕੱਲੇ ਰਹਿ ਜਾਣਗੇ। ਉਹ ਕਹਿੰਦੇ ਹਨ ਤੂੰ ਉਨ੍ਹਾਂ ਕੋਲ ਰਹਿ।" ਅਵਾਕ ਦੇਬੋ ਨੇ ਹੌਲੀ ਹੌਲੀ ਦਾਦੇ, ਦਾਦੀ, ਪਿਤਾ, ਭਰਾ ਅਤੇ ਮਾਂ ਵੱਲ ਵੇਖਿਆ। ਸਾਰਿਆਂ ਦੇ ਚਿਹਰਿਆਂ ਉੱਤੇ ਇਕੋ ਅਟੱਲ ਫ਼ੈਸਲਾ ਉੱਕਰਿਆ ਹੋਇਆ ਸੀ। ਉਸ ਨੇ ਜਾਣ ਲਿਆ ਕਿ ਉਸ

39 / 87
Previous
Next