Back ArrowLogo
Info
Profile
ਦੀ ਕੋਈ ਜ਼ਿਦ, ਉਸ ਦਾ ਕੋਈ ਤਰਲਾ ਉਸ ਦੇ ਪਰਿਵਾਰ ਦੀ ਅਦਾਲਤ ਦੇ ਕਠੋਰ ਫੈਸਲੇ ਨੂੰ ਬਦਲ ਨਹੀਂ ਸਕਦਾ। ਉਸ ਦਾ ਸੂਟਕੇਸ ਉਸ ਦੇ ਹੱਥੋਂ ਡਿੱਗ ਪਿਆ। ਉਹ ਆਪਣੀ ਮਾਂ ਨਾਲ ਜਾ ਚੰਬੜੀ ਅਤੇ ਉਨਾ ਚਿਰ ਰੋਂਦੀ ਰਹੀ, ਜਿੰਨਾ ਚਿਰ ਉਸ ਦੇ ਅੱਥਰੂ ਮੁੱਕ ਨਾ ਗਏ। ਮਾਂ ਨਾਲ ਲੱਗੀ ਨੇ ਸਿਰ ਚੁੱਕ ਕੇ ਰਤਨ ਸਿੰਘ ਵੱਲ ਵੇਖਿਆ। ਰਤਨ ਸਿੰਘ ਪਹਿਲਾਂ ਹੀ ਉਸ ਵੱਲ ਵੇਖ ਰਿਹਾ ਸੀ। ਧੀ ਦੀ ਤੱਕਣੀ ਵਿਚ ਕੋਈ ਗਿਲਾ ਨਹੀਂ ਸੀ, ਬਸ ਇਕ ਬੇ-ਅਰਥੀ ਜਹੀ ਬੇ-ਬਸੀ, ਇਕ ਭੋਲਾ ਜਿਹਾ ਪਰ ਸੰਪੂਰਣ ਸਮਰਪਣ ਅਤੇ ਇਕ ਅਵਾਕ ਜਹੀ ਅਲਵਿਦਾ ਸੀ, ਉਸ ਦੇ ਨੇਤਰਾਂ ਵਿਚ। ਜਿਨ੍ਹਾਂ ਪ੍ਰਾਪਤੀਆਂ ਦੇ ਮੋਹ ਨੇ ਰਤਨ ਸਿੰਘ ਦੇ ਪਰਿਵਾਰ ਕੋਲੋਂ ਦੇਬੋ ਨਾਲ ਵਿਛੋੜੇ ਦਾ ਫੈਸਲਾ ਕਰਵਾਇਆ ਸੀ ਉਹ ਦੇਬੇ ਦੇ ਤਿਆਗ ਸਾਹਮਣੇ ਤੁੱਛ ਦਿਸ ਰਹੀਆਂ ਸਨ। ਦੇਖੋ ਦੇ ਤਿਆਗ ਨਾਲੋਂ ਜੋ ਕੁਝ ਵਡੇਰਾ ਸੀ ਤਾਂ ਰਤਨ ਸਿੰਘ ਦੇ ਮਨ ਵਿਚ ਉਪਜ ਰਹੀ ਅਪਰਾਧ ਭਾਵਨਾ। ਉਹ ਦੇਬੋ ਦਾ ਦੋਸ਼ੀ ਸੀ, ਉਸਦਾ ਸਿਰ ਝੁਕ ਗਿਆ।

ਫਰੰਟੀਅਰ ਮੇਲ ਦੇਬੋ ਦੇ ਮਾਤਾ-ਪਿਤਾ ਅਤੇ ਵੀਰ ਨੂੰ ਬੰਬਈ ਵੱਲ ਲੈ ਤੁਰੀ। ਪਿਤਾ ਦਾ ਪਿਆਰ ਉਸ ਕੋਲੋਂ ਪਹਿਲਾਂ ਹੀ ਖੁੱਸ ਚੁੱਕਾ ਸੀ । ਅੱਜ ਉਹ ਮਾਂ-ਮਹਿੱਟਰ ਵੀ ਹੋ ਗਈ। ਆਪਣਾ ਸੂਟਕੇਸ ਚੁੱਕੀ ਉਹ ਆਪਣੇ ਦਾਦੇ ਦਾਦੀ ਨਾਲ ਕਿੱਤਿਆਂ ਵਿਚ ਆਪਣੇ ਪਿਤਾ ਪੁਰਖੀ ਘਰ ਵਿਚ ਆ ਗਈ ਅਤੇ ਆਪਣੇ ਜੀਵਨ ਵਿਚਲੀ ਬੇ-ਰੌਣਕੀ ਨੂੰ ਆਪਣਾ ਮੁਕੱਦਰ ਮੰਨਦੀ ਹੋਈ ਆਪਣੇ ਦਾਦਾ-ਦਾਦੀ ਦੇ ਜੀਵਨ ਵਿਚ ਰੌਣਕਾਂ ਬੀਜਣ ਲੱਗ ਪਈ।

ਅਫ਼ਰੀਕਾ ਵਿਚ ਰਹਿੰਦਿਆਂ ਰਤਨ ਸਿੰਘ ਦੇ ਘਰ ਦੋ ਪੁੱਤਰ ਹੋਰ ਜਨਮੇ। ਉਸ ਦੀ ਮਿਹਨਤ ਅਤੇ ਕਾਰੀਗਰੀ ਸਦਕਾ ਰੇਲਵੇ ਵਿਚੋਂ ਤਰੱਕੀ ਵੀ ਮਿਲਦੀ ਗਈ। ਰਹਿਣ ਲਈ ਵਧੀਆ ਮਕਾਨ ਵੀ ਰੇਲਵੇ ਵਲੋਂ ਮਿਲ ਗਿਆ। ਆਪਣੇ ਵੱਡੇ ਪੁੱਤਰ ਗੁਰਦੇਵ ਨੂੰ ਸੀਨੀਅਰ  ਕੈਂਬ੍ਰਿਜ਼ ਕਰਵਾ ਕੇ ਉਸ ਨੇ ਵਲਾਇਤ ਭੇਜ ਦਿੱਤਾ। ਵਲਾਇਤ ਵਿਚ ਉਸ ਨੇ ਇੰਜੀਨੀਅਰਿੰਗ ਕਰ ਲਈ। ਉਥੇ ਹੀ ਚੰਗੀ ਨੌਕਰੀ ਵੀ ਮਿਲ ਗਈ ਅਤੇ ਰਤਨ ਸਿੰਘ ਦੇ ਇਕ ਮਿੱਤਰ ਨੇ ਆਪਣੀ ਲੜਕੀ ਦਾ ਰਿਸ਼ਤਾ ਵੀ ਕਰ ਦਿੱਤਾ। ਵੱਡੇ ਪੁੱਤ੍ਰ ਦਾ ਵਲਾਇਤ ਵਿਚ ਸੈਟਲ ਹੋ ਜਾਣਾ ਰਤਨ ਸਿੰਘ ਦੀ ਇਕ ਹੋਰ ਪ੍ਰਾਪਤੀ ਸੀ। ਗੁਰਦੇਵ ਸਿੰਘ ਦੀ ਸਹਾਇਤਾ ਨਾਲ ਉਸ ਦੇ ਛੋਟੇ ਦੋ ਪੁੱਤਰ ਵੀ ਵਾਰੀ ਵਾਰੀ ਵਲੈਤ ਪੁੱਜ ਗਏ ਅਤੇ ਤਾਲੀਮ ਪੂਰੀ ਕਰ ਲੈਣ ਪਿੱਛੋਂ ਵੱਡੇ ਭਰਾ ਦੇ ਅਸਰ ਰਸੂਖ਼ ਨਾਲ ਉਥੇ ਹੀ ਸੈਟਲ ਹੋ ਗਏ। ਇਸ ਸਾਰੇ ਸਮੇਂ ਵਿਚ ਰਤਨ ਸਿੰਘ ਆਪਣੀ ਦੇਬੋ ਵਲੋਂ ਅਵੇਸਲਾ ਨਹੀਂ ਸੀ ਹੋਇਆ। ਉਹ ਹਰ ਦੂਜੇ ਸਾਲ ਦੇਸ ਜਾਂਦਾ ਸੀ ਅਤੇ ਆਪਣੀ ਧੀ ਲਈ ਵੰਨ-ਸੁਵੰਨੇ ਕੱਪੜੇ, ਜ਼ੇਵਰ ਅਤੇ ਹੋਰ ਕਈ ਪ੍ਰਕਾਰ ਦੀਆ ਸੁਗਾਤਾਂ ਲੈ ਜਾਂਦਾ ਸੀ । ਨਿਰੰਜਣ ਕੌਰ ਨੇ ਪਿੱਛੇ ਨੈਰੋਬੀ ਵਿਚ ਆਪਣੇ ਪੁੱਤਾਂ ਦਾ ਖ਼ਿਆਲ ਰੱਖਣਾ ਹੁੰਦਾ ਸੀ, ਇਸ ਲਈ ਉਹ ਕੇਵਲ ਇਕ ਵੇਰ ਹੀ ਦੇਖੋ ਨੂੰ ਮਿਲਣ ਜਾ ਸਕੀ ਸੀ । ਹਰ ਵੇਰ ਪਿਤਾ ਵਲੋਂ ਦਾਤਾਂ ਪ੍ਰਾਪਤ ਕਰ ਕੇ ਦੇਬੋ ਧੰਨ ਧੰਨ ਹੋ ਜਾਂਦੀ ਸੀ। ਪਿਤਾ ਸਮਝਦਾ ਸੀ ਕਿ ਧੀ ਨੂੰ ਕੁਝ ਦੇ ਕੇ, ਉਸ ਦੇ ਤਿਆਗ ਦਾ ਮੁੱਲ ਤਾਰ ਕੇ, ਉਹ ਦੇਬੋ ਦੇ ਅਹਿਸਾਨਾਂ ਦੇ ਰਿਣ ਤੋਂ ਮੁਕਤ ਹੋਣ ਵਿਚ ਸਫਲ ਹੋ ਰਿਹਾ ਹੈ, ਪਰ ਹਰ ਵੇਰ ਉਸ ਦੇ ਬਿਰਧ ਮਾਤਾ-ਪਿਤਾ ਜਦੋਂ ਦੇਬੋ ਦੁਆਰਾ ਕੀਤੀ ਜਾਣ ਵਾਲੀ ਸੇਵਾ-ਸੰਭਾਲ ਦੇ ਸੋਹਲੇ ਗਾਉਂਦੇ ਤਾਂ ਰਤਨ ਸਿੰਘ ਨੂੰ ਆਪਣੇ ਸਿਰ ਚੜ੍ਹੇ ਕਰਜ਼ੇ ਦਾ ਭਾਰ ਵਧ ਗਿਆ ਪ੍ਰਤੀਤ ਹੁੰਦਾ। ਉਸ ਦੇ ਮਾਤਾ-ਪਿਤਾ ਦਾ ਦੇਖੋ ਦੇ ਸੰਬੰਧ ਵਿਚ ਉਚਾਰਿਆ ਹੋਇਆ ਹਰ ਵਾਕ ਅਤੇ ਉਸ ਪ੍ਰਤੀ ਅਪਣਾਇਆ ਹੋਇਆ ਹਰ

40 / 87
Previous
Next