Back ArrowLogo
Info
Profile
ਕੋਲ ਰਹਿਣਾ ਚਾਹੁੰਦਾ ਸੀ । ਠਾਕੁਰ ਸਿੰਘ ਅਤੇ ਧਰਮ ਕੌਰ ਬਹੁਤ ਬਿਰਧ ਅਤੇ ਕਮਜ਼ੋਰ ਹੋ ਗਏ ਸਨ। ਇਕ ਸਾਲ ਦੇ ਅੰਦਰ ਅੰਦਰ ਚਾਰ ਮਹੀਨਿਆਂ ਦੀ ਵਿੱਥ ਨਾਲ ਦੋਵੇਂ ਆਪਣੀ ਜੀਵਨ ਯਾਤਰਾ ਸਮਾਪਤ ਕਰ ਗਏ। ਦੋਹਾਂ ਨੇ ਦੇਖੋ ਦੀ ਗੋਦ ਵਿਚ ਸਿਰ ਰੱਖ ਕੇ, ਰਤਨ ਸਿੰਘ ਅਤੇ ਧਰਮ ਕੌਰ ਦੀਆਂ ਅੱਖਾਂ ਵਿਚ ਮਮਤਾ, ਸ਼ਰਧਾ ਅਤੇ ਕਰੁਣਾ ਦੀ ਸਿਲ੍ਹ ਵੇਖਦਿਆਂ ਆਖ਼ਰੀ ਸਾਹ ਲਏ।

ਦੇਖੋ ਨੂੰ ਚੰਗਾ ਵਰ ਅਤੇ ਸੁਹਣਾ ਘਰ ਮਿਲਿਆ ਸੀ। ਦੇਬੇ ਇਸ ਦੀ ਹੱਕਦਾਰ ਹੁੰਦਿਆਂ ਹੋਇਆਂ ਵੀ ਸ਼ੁਕਰਗੁਜ਼ਾਰ ਸੀ। ਉਸ ਵਿਚ ਹੱਕ ਦੀ ਚੇਤਨਾ ਹੈ ਹੀ ਨਹੀਂ ਸੀ। ਸਾਲ ਖੰਡ ਪਿੱਛੋਂ ਉਸ ਦੇ ਘਰ ਪੁੱਤਰ ਜਨਮਿਆ। ਰਤਨ ਸਿੰਘ ਨੇ ਆਪਣੇ ਪੁੱਤਰਾਂ ਨੂੰ ਇਹ ਖ਼ੁਸ਼ਖ਼ਬਰੀ ਸੁਣਾਈ। ਉਨ੍ਹਾਂ ਵਲੋਂ ਆਏ ਵਧਾਈ ਦੇ ਪੱਤਰ ਉਸ ਨੇ ਬੈਠਕ ਦੀ ਅੰਗੀਠੀ ਉੱਤੇ ਸਜਾਅ ਕੇ ਰੱਖੀ ਰਖੇ ਪੂਰਾ ਸਾਲ ਭਰ।

ਦੇਖੋ ਆਪਣੇ ਪਰਵਾਰ ਵਿਚ ਰੁੱਝ ਗਈ। ਉਸ ਕੋਲ ਆਪਣੇ ਮਾਤਾ-ਪਿਤਾ ਲਈ ਬਹੁਤਾ ਸਮਾਂ ਨਹੀਂ ਸੀ ਹੁੰਦਾ। ਉਹ ਚਾਹੁੰਦੀ ਸੀ ਕਿ ਉਹਦੇ ਮਾਤਾ-ਪਿਤਾ ਦੀ ਉਵੇਂ ਹੀ ਸੇਵਾ ਹੁੰਦੀ ਰਹੇ, ਜਿਵੇਂ ਉਸ ਦੇ ਦਾਦੇ ਦਾਦੀ ਦੀ ਹੁੰਦੀ ਰਹੀ ਸੀ। ਪਰੰਤੂ, ਉਹ ਮਜਬੂਰ ਸੀ। ਉਸ ਦੇ ਸੱਸ-ਸਹੁਰਾ ਵੀ ਬਿਰਧ ਸਨ। ਉਨ੍ਹਾਂ ਨੂੰ ਵੀ ਦੇਸ਼ ਦੀ ਉਨੀ ਹੀ ਲੋੜ ਸੀ, ਜਿੰਨੀ ਮਾਤਾ-ਪਿਤਾ ਨੂੰ। ਮਾਨਸਿਕ ਤੌਰ ਉੱਤੇ ਦੇਖੋ ਦੋ ਹਿੱਸਿਆਂ ਵਿਚ ਵੰਡੀ ਗਈ। ਜੇ ਉਹ ਇਕ ਕਰਾਮਾਤੀ ਦੇਵੀ ਹੁੰਦੀ ਤਾਂ ਜ਼ਰੂਰ ਹੀ ਦੋ ਰੂਪ ਧਾਰ ਕੇ ਸਹੁਰੇ ਘਰ ਦੇ ਸਾਰੇ ਫ਼ਰਜ਼ ਨਿਭਾਉਂਦੀ ਹੋਈ ਮਾਤਾ-ਪਿਤਾ ਦਾ ਪੂਰਾ ਪੂਰਾ ਧਿਆਨ ਰੱਖਦੀ।

ਖੈਰ, ਰਤਨ ਸਿੰਘ ਏਨਾ ਮਜਬੂਰ ਵੀ ਨਹੀਂ ਸੀ। ਉਸ ਦੇ ਤਿੰਨ ਪੁੱਤ ਵਿਲਾਇਤ ਵਿਚ ਵੱਸਦੇ ਸਨ। ਉਹ ਆਪਣੀ ਧੀ ਉੱਤੇ ਕਿਸੇ ਪ੍ਰਕਾਰ ਦਾ ਬੋਝ ਕਿਉਂ ਬਣੇ। ਜਿਸ ਧੀ ਦੀ ਸਹਾਇਤਾ ਨਾਲ ਉਹ ਆਪਣੇ ਪੁੱਤਰਾਂ ਨੂੰ ਇਸ ਯੋਗ ਬਣਾ ਸਕਣ ਵਿਚ ਸਫਲ ਹੋਇਆ ਸੀ, ਉਸ ਧੀ ਲਈ ਕਿਸੇ ਪ੍ਰਕਾਰ ਦੀ ਮਾਨਸਿਕ ਚਿੰਤਾ ਦਾ ਕਾਰਣ ਬਣਨ ਦੀ ਥਾਂ ਉਸ ਦੇ ਘਰ-ਸੰਸਾਰ ਵਿਚ ਸੁਖ ਸੀਤਲਤਾ ਦੇ ਸੰਚਾਰ ਦਾ ਸਾਧਨ ਬਣਨਾ ਹੀ, ਉਸ ਨੂੰ ਸੋਭਾ ਦਿੰਦਾ ਸੀ। ਨਿਰੰਜਣ ਕੌਰ ਨਾਲ ਸਾਰੀ ਸਲਾਹ ਕਰ ਕੇ ਉਸ ਨੇ ਆਪਣਾ ਪਿਤਾ-ਪੁਰਖੀ ਘਰ ਦੇਖੋ ਦੇ ਨਾਂ ਕਰ ਦੇਣ ਦਾ ਇਰਾਦਾ ਕਰ ਲਿਆ। ਦੇਬੋ ਨੇ ਸੁਣਿਆ ਤਾਂ ਪਿਤਾ ਦੇ ਗਲ ਲੱਗ ਰੋਈ, "ਭਾਪਾ ਜੀ, ਇਹ ਘਰ ਨਿਰਾ ਘਰ ਨਹੀਂ, ਵੀਰਾਂ ਦੇ ਮਿਲਾਪ ਦੀ ਆਸ ਹੈ। ਮੈਂ ਇਸ ਨੂੰ ਸਾਂਭਦੀ-ਸੁਆਰਦੀ ਰਹਾਂਗੀ। ਕਦੇ ਆਪਣਾ ਘਰ ਵੇਖਣ ਦੇ ਬਹਾਨੇ ਵੀਰ ਆਉਣਗੇ ਤਾਂ ਭੈਣ ਦੇ ਕਲੇਜੇ ਠੰਢ ਪਵੇਗੀ । ਜੁਗ ਜੁਗ ਜੀਣ ਮੇਰੇ ਵੀਰ, ਪਰਲੋ ਤੀਕ ਵੱਸੇ ਮੇਰੇ ਬਾਬਲ ਦਾ ਵਿਹੜਾ। ਮੁੜਕੇ ਨਾ ਏਦਾਂ ਦੀ ਗੱਲ ਮੂੰਹੋਂ ਕਢਿਉ।"

ਰਤਨ ਸਿੰਘ ਨੇ ਦੇਖੋ ਦੀ ਗੱਲ ਸੁਣ ਲਈ, ਪਰ ਮੰਨੀ ਨਾ ਅਤੇ ਆਪਣੇ ਪੁੱਤਰ ਨੂੰ ਲਿਖਿਆ, "ਬੱਚਿਓ, ਮੈਂ ਅਤੇ ਤੁਹਾਡੀ ਮਾਤਾ ਨੇ ਸਲਾਹ ਬਣਾਈ ਹੈ ਕਿ ਆਪਣਾ ਜੱਦੀ ਘਰ ਤੁਹਾਡੀ ਵੱਡੀ ਭੈਣ ਨੂੰ ਦੇ ਕੇ ਅਸੀਂ ਤੁਹਾਡੇ ਕੋਲ ਆ ਜਾਈਏ। ਜਿੰਨੀ ਛੇਤੀ ਹੋ ਸਕੇ ਸਾਡੀਆਂ ਟਿਕਟਾਂ ਘੱਲ ਦਿਓ।"

ਪੰਦਰਾਂ ਦਿਨਾਂ ਦੇ ਅੰਦਰ ਅੰਦਰ ਗੁਰਦੇਵ ਸਿੰਘ ਅੰਮ੍ਰਿਤਸਰ ਦੇ ਮੁਹੱਲੇ ਕਿੱਤਿਆਂ ਵਿਚ ਪੁੱਜ ਗਿਆ। ਇਕੱਲੀ ਦੇਬ ਨੂੰ ਏਨੀ ਖੁਸ਼ੀ ਹੋਈ, ਜਿੰਨੀ ਰਾਮ ਦੇ ਬਨਵਾਸੋਂ ਪਰਤਣ ਉੱਤੇ ਅਯੁੱਧਿਆ ਦੇ ਸਾਰੇ ਲੋਕਾਂ ਨੂੰ ਵੀ ਸ਼ਾਇਦ ਨਾ ਹੋਈ ਹੋਵੇ। ਉਸ ਨੂੰ ਯਕੀਨ ਨਹੀਂ

42 / 87
Previous
Next