Back ArrowLogo
Info
Profile
ਕਰ: ਏਨੇ ਮਹਿੰਗੇ ਨਾ ਵੇਚ..।' ਮੇਰੀ ਗੱਲ ਟੋਕ ਕੇ ਵੱਡੀ ਨੇ ਆਖਿਆ, "ਪਿਤੀ, ਉਹ ਤਾਂ ਸਾਰਿਆਂ ਨਾਲੋਂ ਸਸਤੇ ਦਿੰਦਾ ਹੈ; ਮਹਿੰਗੇ ਕਿੱਦਾਂ ਹੋਏ ?"

ਰਿਕਸੇ ਦੀ ਚਾਲ ਹੋਰ ਵੀ ਸੁਸਤ ਹੋ ਗਈ; ਸ਼ਾਇਦ ਉਹ ਸਾਡੀਆਂ ਗੱਲਾਂ ਧਿਆਨ ਨਾਲ ਸੁਣਦਾ ਹੋਣ ਕਰਕੇ ਰਿਕਸ਼ਾ ਚਲਾਉਣ ਵੱਲੋਂ ਬੇ-ਧਿਆਨ ਹੋ ਗਿਆ ਸੀ। ਵੱਡੀ ਬੇਟੀ ਦੇ ਪ੍ਰਸ਼ਨ ਦੇ ਉੱਤਰ ਵਿਚ ਮੈਂ ਆਖਿਆ, "ਠੀਕ ਹੈ, ਬੇਟਾ ਜੀ, ਪਰ ਭਾਅ ਏਦਾਂ ਹੀ ਕਰੀਦਾ ਹੈ। ਸਸਤੀ ਚੀਜ਼ ਨੂੰ ਹੋਰ ਸਸਤਾ ਕਰਨ ਲਈ ਇਹ ਵੀ ਆਪਣਾ ਪੈ ਜਾਂਦਾ ਹੈ ਕਿ ਦੂਜੇ ਦੁਕਾਨਦਾਰ ਤੇਰੇ ਨਾਲੋਂ ਸਸਤਾ ਵੇਚ ਰਹੇ ਹਨ।"

"ਇਹ ਤਾਂ ਝੂਠ ਹੈ, ਦਿੱਤੀ। ਭਾਅ ਨਹੀਂ ਕਰਨਾ ਚਾਹੀਦਾ।"

ਵੱਡੀ ਭੈਣ ਦੀ ਗੱਲ ਸੁਣ ਕੇ ਛੋਟੀ ਉਤੇਜਿਤ ਹੋ ਗਈ ਅਤੇ ਬੋਲੀ, "ਕਿਉਂ ਨਹੀ ਕਰਨਾ ਚਾਹੀਦਾ ? ਲੋਕ ਬਹੁਤੇ ਪੈਸੇ ਲੈ ਲੈਂਦੇ ਨੇ। ਪਿੱਤੀ ਨੇ ਭਾਅ ਨਹੀਂ ਕੀਤਾ ਇਸ ਲਈ ਰਿਕਸ਼ੇ ਵਾਲੇ ਅੰਕਲ ਨੂੰ ਇਕ ਆਨਾ ਵੱਧ ਦੇਣਾ ਪੈਣਾ। ਭਾਅ ਜ਼ਰੂਰ ਕਰਨਾ ਚਾਹੀਦਾ।"

ਰਿਕਸ਼ੋ ਵਾਲੇ ਨੇ ਪੈਡਲ ਮਾਰਨੇ ਬੰਦ ਕਰ ਲਏ ਅਤੇ ਬੱਚੀ ਵੱਲ ਮੁੜ ਕੇ ਵੇਖਿਆ। ਰਿਕਸ਼ੇ ਦੀ ਚਾਲ ਹੋਰ ਮੱਠੀ ਹੋ ਗਈ। ਬੱਚੀ ਨੇ ਰਿਕਸ਼ੇ ਵਾਲੇ ਦੇ ਖਿਲਾਫ਼ ਇਕ ਪਾਸਾ ਫੈਸਲਾ ਸੁਣਾ ਦਿੱਤਾ ਸੀ। ਉਸ ਦੀ ਵਕਾਲਤ ਕਰਨ ਦੇ ਖ਼ਿਆਲ ਨਾਲ ਮੈਂ ਆਖਿਆ, "ਨਹੀ, ਬੇਟਾ ਜੀ, ਅੰਕਲ ਨੇ ਬਹੁਤੇ ਪੈਸੇ ਨਹੀਂ ਦੱਸੇ। ਕਿਸੇ ਚੀਜ਼ ਦਾ ਕਿੰਨਾ ਮੁੱਲ ਹੋਣਾ ਚਾਹੀਦਾ ਹੈ, ਇਹ ਦੱਸਣਾ ਬਹੁਤ ਔਖੀ ਗੱਲ ਹੈ। ਤੁਸੀਂ ਛੋਟੇ ਹੋ ਤੁਹਾਨੂੰ ਅਜੇ ਇਨ੍ਹਾਂ ਗੱਲਾਂ ਦਾ ਪਤਾ ਨਹੀਂ।"

"ਕਿਉਂ ਨਹੀਂ ਪਤਾ ? ਇਕ ਕਿੱਲੋ ਦਾ ਮੁੱਲ ਚਾਰ ਆਨੇ ਹੋਵੇ ਤਾਂ ਦੋ ਕਿੱਲੋ ਦਾ ਅੱਠ ਆਨੇ ਹੋਵੇਗਾ।" ਵੱਡੀ ਭੈਣ ਨੇ ਛੋਟੀ ਦੀ ਵਕਾਲਤ ਸ਼ੁਰੂ ਕਰ ਦਿੱਤੀ । ਮੈਨੂੰ ਬੱਚੀਆ ਦਾ ਭੋਲਾਪਨ ਬਹੁਤ ਪਿਆਰਾ ਲੱਗਾ। ਦੋਹਾਂ ਨੂੰ ਦੋਹਾਂ ਪਾਸਿਆਂ ਨਾਲ ਘੁੱਟ ਕੇ ਮੈਂ ਵਾਰੀ ਵਾਰੀ ਉਨ੍ਹਾਂ  ਦੇ ਨਿਰਛਲ, ਨਿਰਮਲ ਚੇਹਰਿਆਂ ਵੱਲ ਵੇਖਿਆ। ਉਹਨਾਂ ਦੀ ਨਿਰਛਲਤਾ ਮੈਨੂੰ ਆਪੇ ਤੋਂ ਬਾਹਰ ਲੈ ਗਈ ਜਿੱਥੇ ਜਾ ਕੇ ਮੈਂ ਉਨ੍ਹਾਂ ਦੀ ਸੂਝ-ਬੂਝ ਦੀ ਸੀਮਾ ਵੱਲੋਂ ਉੱਕਾ ਬੇ-ਖ਼ਬਰ ਹੋ ਕੇ ਕਹਿ ਰਿਹਾ ਸਾਂ, "ਮੇਰੇ ਬੱਚਿਓ, ਸਾਰੀਆਂ ਚੀਜ਼ਾਂ ਕਿੱਲਆਂ ਵਿਚ ਨਹੀਂ ਤੋਲੀਆਂ ਜਾ ਸਕਦੀਆਂ। ਕੁਝ ਇਕ ਚੀਜ਼ਾਂ ਦਾ ਮੁੱਲ ਦੱਸਣਾ ਔਖਾ ਹੈ। ਵੇਖੋ, ਬੇਟਾ ਜੀ, ਤੁਸੀਂ ਆਪਣੇ ਪਿੱਤੀ ਕੋਲ ਬੈਠੇ ਉਸ ਨਾਲ ਗੱਲਾਂ ਕਰ ਰਹੇ ਹੋ। ਤੁਹਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਮੈਨੂੰ ਖੁਸ਼ੀ ਦੇ ਰਹੀਆਂ ਹਨ। ਮੇਰੀਆਂ ਗੱਲਾਂ ਸੁਣ ਕੇ ਤੁਸੀਂ ਖ਼ੁਸ਼ ਹੋ ਰਹੇ ਹੋ। ਕੀ ਤੁਸੀਂ ਦੱਸ ਸਕਦੇ ਹੋ ਤੁਹਾਡੀ ਅਤੇ ਮੇਰੀ ਇਸ ਖੁਸ਼ੀ ਦਾ ਕੀ ਮੁੱਲ ਹੈ ?"

ਮੇਰੇ ਪ੍ਰਸ਼ਨ ਦੇ ਉੱਤਰ ਵਿਚ ਦੋਹਾਂ ਵਿੱਚੋਂ ਕਿਸੇ ਨੇ ਵੀ ਕੁਝ ਨਾ ਆਖਿਆ। ਕੁਝ ਚਿਰ ਰੁਕ ਕੇ ਮੈਂ ਕਹਿਣਾ ਸ਼ੁਰੂ ਕੀਤਾ, "ਬਿਲਕੁਲ ਠੀਕ; ਇਸ ਖ਼ੁਸ਼ੀ ਦਾ ਕੋਈ ਮੁੱਲ ਨਹੀਂ ਦੱਸਿਆ ਜਾ ਸਕਦਾ। ਹੁਣ ਦੂਜੀ ਗੱਲ ਸੋਚੋ। ਰਿਕਸ਼ੇ ਵਾਲੇ ਅੰਕਲ ਦੇ ਵੀ ਬੱਚੇ ਹਨ। ਉਹ ਘਰ  ਬੈਠੇ ਹਨ। ਸਾਨੂੰ ਸਾਡੇ ਘਰ ਛੱਡ ਕੇ ਅੰਕਲ ਜੀ ਕਿਸੇ ਦੂਜੀ ਸਵਾਰੀ ਨੂੰ ਉਸ ਦੇ ਘਰ ਛੱਡਣ ਜਾਣਗੇ ਫਿਰ ਕਿਸੇ ਤੀਜੀ ਨੂੰ। ਆਪਣਾ ਕੰਮ ਮੁਕਾਅ ਕੇ ਜਦੋਂ ਅੰਕਲ ਜੀ ਘਰ ਜਾਣਗੇ, ਉਦੋਂ ਇਨ੍ਹਾਂ ਦੇ ਬੱਚੇ ਸੋ ਗਏ ਹੋਣਗੇ, ਸੁੱਤੇ ਸੁੱਤੇ ਕੋਈ ਸੁਪਨਾ ਵੇਖ ਰਹੇ ਹੋਣਗੇ; ਆਪਣੇ ਸੁਪਨੇ ਵਿਚ ਆਪਣੇ ਪਿੱਤੀ ਦੇ ਆਉਣ ਦੀ ਉਡੀਕ ਕਰ ਰਹੇ ਹੋਣਗੇ। ਅਗਲੀ ਸਵੇਰ ਨੂੰ ਉਨ੍ਹਾਂ ਦੇ ਜਾਗਣ ਤੋਂ ਪਹਿਲਾਂ ਤੁਹਾਡੇ ਅੰਕਲ ਜੀ ਰਿਕਸ਼ਾ

57 / 87
Previous
Next