Back ArrowLogo
Info
Profile
ਦੇ ਗੇਟ ਵੱਲ ਦੌੜ ਪਈ। ਉਸ ਦੇ ਪਿੱਛੇ ਪਿੱਛੇ ਗੌਤਮ ਵੀ ਦੌੜਿਆ ਆਇਆ। ਗੋਟ ਦੇ ਕੋਲ ਆ ਕੇ ਤ੍ਰਿਪਤਾ ਰੁਕ ਗਈ ਅਤੇ ਅਤਿਅੰਤ ਹੈਰਾਨੀ ਨਾਲ ਉਸ ਕੁੜੀ ਵੱਲ ਵੇਖਣ ਲੱਗ ਪਈ, ਜਿਹੜੀ ਕੋਠੀ ਦੇ ਵਿਹੜੇ, ਬਗੀਚੇ ਅਤੇ ਪਾਖ਼ਾਨੇ ਆਦਿਕ ਦੀ ਸਫ਼ਾਈ ਕਰਨ ਆਈ ਰਾਮੀਂ ਜਮਾਦਾਰਨੀ ਦੇ ਕੋਲ ਸਹਿਮੀ ਖਲੋਤੀ ਸੀ। ਗੌਤਮ ਵੀ ਰੁਕ ਗਿਆ ਅਤੇ ਤ੍ਰਿਪਤਾ ਦੇ ਮੋਢੇ ਉੱਤੇ ਹੱਥ ਰੱਖ ਕੇ ਉਵੇਂ ਹੀ ਹੈਰਾਨੀ ਨਾਲ ਉਸ ਕੁੜੀ ਵੱਲ ਵੇਖਣ ਲੱਗ ਪਿਆ। ਰਾਮੀ ਜਮਾਦਾਰਨੀ ਪਤੀ ਪਤਨੀ ਦੇ ਇਸ ਵਤੀਰੇ ਕਾਰਨ ਉਨ੍ਹਾਂ ਨਾਲੋਂ ਕਿਤੇ ਬਹੁਤੀ ਹੈਰਾਨ ਸੀ। ਉਹ ਕਦੇ ਉਨ੍ਹਾਂ ਵੱਲ ਅਤੇ ਕਦੇ ਆਪਣੀ ਪੋਤਰੀ ਵੱਲ ਵੇਖਦੀ ਹੋਈ ਉਨ੍ਹਾਂ ਦੀ ਹੈਰਾਨੀ ਦਾ ਕਾਰਨ ਲੱਭਣ ਦੀ ਕੋਸਿਸ਼ ਕਰ ਰਹੀ ਸੀ। ਉਹ ਦੋਵੇਂ ਟਿਕਟਿਕੀ ਲਾਈ ਕੁੜੀ ਵੱਲ ਵੇਖੀ ਜਾ ਰਹੇ ਸਨ। ਉਨ੍ਹਾਂ ਦੀਆਂ ਨਜ਼ਰਾਂ ਜਿਵੇਂ ਉਸ ਦੇ ਚਿਹਰੇ ਨਾਲ ਚਿਪਕ ਗਈਆਂ ਹੋਣ। ਰਾਮੀਂ ਦੀ ਹੋਂਦ ਅਤੇ ਹੈਰਾਨੀ ਦੋਹਾਂ ਦਾ ਉਨ੍ਹਾਂ ਨੂੰ ਗਿਆਨ ਨਹੀਂ ਸੀ।

ਗੌਤਮ ਕੁਝ ਸੰਭਲ ਗਿਆ। ਉਸ ਨੇ ਪਤਨੀ ਨੂੰ ਚੇਤਨ ਕਰਨ ਲਈ ਉਸਦੇ ਮੋਢੇ ਨੂੰ ਹਿਲੂਣਦਿਆਂ ਹੋਇਆਂ ਆਖਿਆ, "ਤ੍ਰਿਪਤਾ।" ਉਹ ਕੁਝ ਨਾ ਬੋਲੀ ਅਤੇ ਲਗਾਤਾਰ ਉਸ ਕੁੜੀ ਵੱਲ ਵੇਖਦੀ ਰਹੀ। ਜਦੋਂ ਉਸ ਨੂੰ ਮੋਢਿਆਂ ਤੋਂ ਪਕੜੀ ਗੌਤਮ ਡ੍ਰਾਇੰਗਰੂਮ ਵੱਲ ਲਿਜਾ ਰਿਹਾ ਸੀ, ਉਹ ਇਉਂ ਤੁਰ ਰਹੀ ਸੀ, ਜਿਵੇਂ ਉਸ ਨੂੰ ਕਿਸੇ ਨੇ ਹਿਪਨੋਟਾਈਜ਼ ਕਰ ਦਿੱਤਾ ਹੋਵੇ। ਉਸ ਨੇ ਕਈ ਵੇਰ ਮੁੜ ਕੇ ਉਸ ਕੁੜੀ ਵੱਲ ਵੇਖਿਆ। ਉਨ੍ਹਾਂ ਦੇ ਘਰ ਦਾ ਕੰਮ ਨਿਪਟਾ ਕੇ ਰਾਮੀਂ ਆਪਣੀ ਪੋਤੀ ਨੂੰ ਨਾਲ ਲਈ ਦੂਜੇ ਘਰ ਚਲੇ ਗਈ। ਪਤੀ-ਪਤਨੀ ਹੈਰਾਨੀ ਵਿੱਚੋਂ ਨਿਕਲ ਕੇ ਮੁੜ ਗਮਾਂ ਵਿਚ ਗੁਆਚ ਗਏ।

ਫ਼ਿਲਾਸਫ਼ੀ ਦੀ ਐੱਮ.ਏ. ਵਿਚ ਫਸਟ ਕਲਾਸ ਫਸਟ ਆਉਣ ਕਾਰਨ ਗੌਤਮ ਨੂੰ ਉਸੇ ਕਾਲਜ ਵਿਚ ਅਧਿਆਪਕ ਦੀ ਨੌਕਰੀ ਮਿਲ ਗਈ ਸੀ, ਜਿਸ ਦਾ ਉਹ ਵਿਦਿਆਰਥੀ ਸੀ। ਛੇਤੀ ਹੀ ਗੌਰਮਿੰਟ ਸਕੂਲ ਦੀ ਇਕ ਅਧਿਆਪਕਾ ਨਾਲ ਉਸਦੀ ਸ਼ਾਦੀ ਹੋ ਗਈ ਅਤੇ ਸ਼ਾਦੀ ਤੋਂ ਬਾਰਾਂ ਸਾਲ ਬਾਅਦ ਸੌ ਸੁੱਖਣਾ ਦੀ ਧੀ, ਰੀਨਾ, ਨੇ ਜਨਮ ਲਿਆ। ਮੈਟਰਨਿਟੀ ਲੀਵ ਪੂਰੀ ਹੋ ਜਾਣ ਪਿੱਛੋਂ ਤ੍ਰਿਪਤਾ ਨਾ ਕੰਮ ਉੱਤੇ ਵਾਪਸ ਗਈ ਅਤੇ ਨਾ ਹੀ ਉਸ ਨੇ ਹੋਰ ਛੁੱਟੀ ਦੀ ਮੰਗ ਕੀਤੀ। ਉਹ ਨੌਕਰੀ ਤੋਂ ਅਸਤੀਫਾ ਦੇ ਕੇ ਘਰ ਬੈਠ ਗਈ। ਉਹ ਆਪਣਾ ਸਾਰਾ ਸਮਾਂ ਅਤੇ ਸਾਰਾ ਧਿਆਨ ਆਪਣੀ ਬੱਚੀ ਗੋਨਾ ਨੂੰ ਦੇਣਾ ਚਾਹੁੰਦੀ ਸੀ ਅਤੇ ਗੌਤਮ ਉਸ ਨਾਲ ਸਹਿਮਤ ਸੀ; ਕਿਉਂਜੁ ਧਨ ਪਿੱਛੇ ਭੱਜਣਾ ਉਸ ਦੋ ਸੁਭਾਅ ਦਾ ਹਿੱਸਾ ਨਹੀਂ ਸੀ; ਅਤੇ ਤ੍ਰਿਪਤਾ ਦੇ ਮਨ ਵਿਚਲੀ ਮਮਤਾ ਅਤੇ ਰੀਨਾ ਦੇ ਬਚਪਨ ਦੀ ਨਿਰਭਰਤਾ ਦੇ ਆਪਸੀ ਰਿਸ਼ਤੇ ਨੂੰ ਉਹ ਪਰਮ ਸਤਿਕਾਰਯੋਗ ਸਮਝਦਾ ਸੀ। ਆਪਣੇ ਨਿੱਕੇ ਜਿਹੇ ਪਰਿਵਾਰ ਦੇ ਸੁਹਣੇ ਗੁਜ਼ਾਰੇ ਨਾਲੋਂ ਕੁਝ ਜ਼ਿਆਦਾ ਉਸ ਨੂੰ ਪ੍ਰਾਪਤ ਹੋ ਰਿਹਾ ਸੀ। ਪਿਛਲੇ ਪੰਦਰਾਂ ਸਾਲਾਂ ਤੋਂ ਤ੍ਰਿਪਤਾ ਦੀ ਸਾਰੀ ਤਨਖ਼ਾਹ ਬਚਦੀ ਆਈ ਹੋਣ ਕਰਕੇ ਕਿਸੇ ਆਰਥਿਕ ਔਕੜ ਦੀ ਸੰਭਾਵਨਾ, ਉਨ੍ਹਾਂ ਦੇ ਫ਼ੈਸਲੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਵਿਵਹਾਰਕ ਸਲਾਹ ਦੇਣ ਲਈ, ਮੌਜੂਦ ਨਹੀਂ ਸੀ। ਇਹ ਨਿੱਕਾ ਜਿਹਾ ਪਰਿਵਾਰ ਆਦਰਸ਼ ਦੇ ਆਕਾਸ਼ੀ ਉੱਡ ਰਿਹਾ ਸੀ।

ਕਿੰਨੀਆਂ ਸੁਖਦਾਇਕ ਅਤੇ ਸੁਪਨਮਈ ਸਨ ਇਹ ਉਡਾਰੀਆਂ। ਆਦਰਸ਼ ਦੀ ਉਚਾਈ ਤੋਂ ਵੇਖਿਆਂ ਕਿੰਨਾ ਸੁਹਣਾ ਲੱਗਦਾ ਸੀ ਤ੍ਰਿਪਤਾ ਨੂੰ ਆਪਣੇ ਨਿੱਕੇ ਜਿਹੇ ਪਰਿਵਾਰ ਦਾ ਭਵਿੱਖ ਹੋਣਹਾਰ ਗੰਨਾ ਦੀਆਂ ਵਿਦਿਅਕ ਪ੍ਰਾਪਤੀਆਂ ਬੜੇ ਸਹਿਜ ਨਾਲ

60 / 87
Previous
Next