Back ArrowLogo
Info
Profile
ਪਿੰਡ ਦੇ ਪ੍ਰਾਇਮਰੀ ਸਕੂਲ ਵਿਚਲੀਆਂ ਚਾਰ ਜਮਾਤਾਂ ਪਾਸ ਕਰਨ ਵਿਚ ਉਸ ਨੂੰ ਛੇ ਸਾਲ ਲੱਗੇ ਸਨ। ਇਹ ਵੀ ਭਰੋਸੇ ਨਾਲ ਨਹੀਂ ਸੀ ਆਖਿਆ ਜਾ ਸਕਦਾ ਕਿ ਇਹ ਚਾਰ ਜਮਾਤਾਂ ਉਸ ਨੇ ਪਾਸ ਕੀਤੀਆਂ ਸਨ ਜਾਂ ਉਸ ਨੂੰ ਪਾਸ ਕਰਵਾ ਦਿੱਤੀਆਂ ਗਈਆਂ ਸਨ। ਜੇ ਉਸ ਨੇ 'ਪਾਸ ਕੀਤੀਆਂ' ਹੁੰਦੀਆਂ ਤਾਂ ਉਸ ਨੇ ਰਜਿਸਟਰ-ਪੈਦਾਇਸ਼ ਅਤੇ ਰਜਿਸਟਰ-ਮਰਗ ਦੀ ਖਾਨਾਪੁਰੀ ਕਰਨ ਜੋਗਾ ਹੋ ਜਾਣਾ ਸੀ: ਜੇ ਖ਼ਾਨਾਪੁਰੀ ਕਰਨ ਜੋਗਾ ਹੋ ਜਾਂਦਾ ਤਾਂ ਉਸ ਦੇ ਪਿਤਾ ਨੇ ਉਸ ਨੂੰ ਮਿਛਲ ਸਕੂਲ ਵਿਚ ਦਾਖ਼ਲ ਨਹੀਂ ਸੀ ਕਰਵਾਉਣਾ। ਸਫਲ ਚੌਕੀਦਾਰੇ ਤੋਂ ਉਚੇਰਾ ਉਦੇਸ਼ ਉਸ ਦੇ ਸਾਹਮਣੇ ਨਹੀਂ ਸੀ ਅਤੇ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਸੀ। ਚਹੁੰ ਬੰਦਿਆਂ ਵਿਚ ਬੈਠਾ, ਕਰਮ ਸਿੰਘ ਜਦੋਂ ਵੀ ਆਪਣੇ ਪੁੱਤ ਦੀ ਪੜ੍ਹਾਈ ਬਾਰੇ ਕੁਝ ਕਹਿੰਦਾ ਸੀ ਤਾਂ ਬਸ ਏਨਾ ਹੀ, "ਮੈਂ ਤੋ ਏਹੋ ਕਹਿਨਾ, ਬਈ, ਚੌਕੀਦਾਰੇ ਜੋਗਾ ਹੋ ਜਾਵੇ; ਹੋਰ ਅਸਾਂ ਪੜ੍ਹ ਕੇ ਕਿਹੜੇ ਦਫ਼ਤਰ ਖੋਲ੍ਹਣੇ ਆਂ।" ਕਰਮ ਸਿੰਘ ਨੂੰ ਪਤਾ ਸੀ ਕਿ ਚਾਰ ਜਮਾਤਾਂ ਪਾਸ ਕਰ ਕੇ ਸੰਤੂ ਚੌਕੀਦਾਰੇ ਜੋਗਾ ਨਹੀਂ ਹੋਇਆ। ਇਸ ਲਈ ਉਸ ਨੇ ਸੰਤੂ ਨੂੰ ਕਲਾਨੌਰ ਦੇ ਮਿਡਲ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ।

ਸੰਤੂ ਦਾ ਖੁੱਲ੍ਹਾ ਸਰੀਰ ਅਤੇ ਸਵਾ ਪੰਜ ਫੁੱਟ ਉੱਚਾ ਕੱਦ ਉਸ ਨੂੰ ਪੰਜਵੀਂ ਜਮਾਤ ਦੇ ਬੱਚਿਆਂ ਵਿਚ ਜਿੰਨਾ ਓਪਰਾ ਬਣਾਉਂਦਾ ਸੀ ਓਨਾ ਓਪਰਾ ਉਹ ਉਦੋਂ ਨਹੀਂ ਸੀ ਜਦੋਂ ਪਿੰਡ ਦੇ ਸਕੂਲ ਦੇ ਰਜਿਸਟਰ ਵਿਚ ਉਸ ਨੂੰ ਸਤੂ ਤੋਂ ਸੰਰਾ ਸਿੰਘ ਲਿਖ ਕੇ ਆਪਣੇ ਨਾਂ ਤੋਂ ਅਣਜਾਣ ਕਰ ਦਿੱਤਾ ਗਿਆ ਸੀ । ਹੌਲੀ ਹੌਲੀ ਉਹ ਆਪਣੇ ਨਵੇਂ ਨਾਂ ਤੋਂ ਜਾਣੂ ਹੋ ਗਿਆ। ਇਹ ਨਾਂ ਕੇਵਲ ਹਾਜ਼ਰੀ ਬੋਲਣ ਲਈ ਸੀ। ਇਸ ਤੋਂ ਛੁੱਟ ਹੋਰ ਹਰ ਮੌਕੇ ਉੱਤੇ ਉਸ ਨੂੰ 'ਚੌਕੀਦਾਰ ਦਾ ਮੁੰਡਾ' ਆਖਿਆ ਅਤੇ ਦੱਸਿਆ ਜਾਂਦਾ ਸੀ । ਜਦੋਂ ਉਹ ਮਿਡਲ ਸਕੂਲ ਵਿਚ ਦਾਖਲ ਹੋਇਆ ਉਦੋਂ ਇਹ ਖ਼ਬਰ ਵੀ ਸਕੂਲ ਵਿਚ ਪੁੱਜ ਗਈ ਕਿ ਉਹ ਚੌਕੀਦਾਰ ਬਣਨ ਲਈ ਪੜ੍ਹ ਰਿਹਾ ਸੀ। ਉਸ ਦੇ ਕੱਦ ਬੁੱਤ ਵੱਲ ਵੇਖ ਕੇ ਸਕੂਲ ਦੇ ਅਧਿਆਪਕਾਂ ਨੇ ਉਸ ਨੂੰ ਚੌਕੀਦਾਰੇ ਦੇ ਯੋਗ ਹੋ ਗਿਆ ਸਮਝ ਕੇ 'ਚੌਕੀਦਾਰ ਦਾ ਮੁੰਡਾ' ਦੀ ਥਾਂ 'ਚੌਕੀਦਾਰ' ਕਹਿਣਾ ਸ਼ੁਰੂ ਕਰ ਦਿੱਤਾ। ਮਿਡਲ ਸਕੂਲ ਵਿਚ ਉਸ ਦਾ ਨਾਂ ਚੌਕੀਦਾਰ ਹੋ ਗਿਆ। ਸੰਤੂ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਦਾ। ਉਸ ਨੂੰ ਆਪਣੇ ਵਿਹੜੇ ਦੇ ਉਹ ਸਾਥੀ ਚੰਗੇ ਲੱਗਦੇ ਸਨ ਜਿਹੜੇ ਉਸ ਨੂੰ ਸੰਤੂ ਕਹਿ ਕੇ ਬੁਲਾਉਂਦੇ ਸਨ। ਉਸ ਨੂੰ ਉਸ ਦੁਨੀਆਂ ਵਿਚ ਵੱਸਣਾ ਚੰਗਾ ਲੱਗਦਾ ਸੀ ਜਿਸ ਦੁਨੀਆਂ ਵਿਚ ਉਸ ਨੂੰ ਸੰਤੂ ਕਰ ਕੇ ਜਾਣਿਆ ਜਾਂਦਾ ਸੀ । ਉਹ ਸਦਾ ਸੰਤੁ ਬਣਿਆ ਰਹਿਣਾ ਚਾਹੁੰਦਾ ਸੀ।

ਪਹਿਲੇ ਸਾਲ ਉਹ ਪੰਜਵੀਂ ਵਿਚੋਂ ਫੇਲ੍ਹ ਹੋਇਆ ਅਤੇ ਦੂਜੇ ਸਾਲ ਰਿਆਇਤੀ ਪਾਸ। ਓਪਰੇ, ਉਤਸ਼ਾਹਹੀਣ ਅਤੇ ਉਦਾਸ ਸੰਤੂ ਨੂੰ ਸਕੂਲ ਦੇ ਵਾਤਾਵਰਣ ਵਿਚੋਂ ਘਿਰਣਾ ਅਤੇ ਨਿਰਾਦਰ ਤੋਂ ਸਿਵਾ ਜੇ ਕਦੇ ਕੁਝ ਮਿਲਦਾ ਸੀ ਤਾਂ ਸਜ਼ਾ ਅਤੇ ਸ਼ਰਮਿੰਦਗੀ । ਛੇਵੀਂ ਵਿੱਚੋਂ ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਵੇਲ੍ਹ ਹੋਣ ਉੱਤੇ ਉਸ ਦਾ ਧੀਰਜ ਜੁਆਬ ਦੇ ਗਿਆ। ਕਿਸੇ ਨੂੰ ਕੁਝ ਦੱਸੇ ਪੁੱਛੇ ਬਿਨਾ ਉਹ ਸਿੱਖ ਲਾਈਟ ਇਨਫੈਂਟ੍ਰੀ ਵਿਚ ਭਰਤੀ ਹੋ ਗਿਆ।

ਸੈਨਾ ਦੇ ਨੇਮਬੱਧ ਜੀਵਨ ਨੇ ਹੱਥਾਂ ਪੈਰਾਂ ਦੇ ਖੁੱਲ੍ਹੇ, ਮਿਹਨਤੀ ਅਤੇ ਨਿਰਛਲ ਸੰਤੁ ਨੂੰ 'ਸੰਤਾ ਸਿੰਘ' ਬਣਾ ਦਿੱਤਾ। ਪੰਜ ਕੱਕਾਰ ਦੀ ਰਹਿਤ ਵਾਲਾ ਨਿੱਤ-ਨੇਮੀ ਸੰਤਾ ਸਿੰਘ

69 / 87
Previous
Next