Back ArrowLogo
Info
Profile
ਹੈ। ਜੇ ਉਸ ਨੇ ਗ੍ਰਿਹਸਤੀ ਬਣ ਕੇ ਆਪਣਾ ਪਰਵਾਰ ਬਣਾਇਆ ਹੁੰਦਾ ਤਾਂ ਉਹ ਏਨਾ ਇਕੱਲਾ ਅਤੇ ਬੇ-ਪਛਾਣ ਨਾ ਹੁੰਦਾ । ' ਘਰ ਨੂੰ ਵਾਪਸ ਆਉਂਦਿਆਂ ਵੀ ਉਹ ਸੋਚੀਂ ਪਿਆ ਰਹਿੰਦਾ; ਕਿਸੇ ਦੇ ਚਿਹਰੇ ਵੱਲ ਵੇਖਣ ਲਈ ਇਕ ਵੇਰ ਵੀ ਨਾ ਰੁਕਦਾ। ਅਗਲੇ ਦਿਨ ਮੁੜ ਉਹੋ ਵਤੀਰਾ।

ਅੱਜ ਉਹ ਬਹੁਤ ਉਦਾਸ ਸੀ। ਅੱਜ ਉਸ ਦਾ ਜਨਮ ਦਿਨ ਸੀ। ਪਤਾ ਨਹੀਂ ਅੱਠੀ-ਦੱਸੀਂ ਸਾਲੀ ਉਸ ਨੂੰ ਆਪਣੇ ਜਨਮ ਦਿਨ ਦਾ ਚੇਤਾ ਕਿਵੇਂ ਆ ਗਿਆ। ਅੱਜ ਉਹ ਬਹੁਤ ਉਦਾਸ ਸੀ-ਆਪਣੇ ਜਨਮ ਦਿਨ ਨੂੰ ਚੋੜੇ ਕਰ ਕੇ-ਆਪਣੀ ਜਨਮਦਾਤਾ ਨੂੰ ਚੇਤੇ ਕਰ ਕੇ। ਉਦਾਸ ਕ੍ਰਿਸ ਹਾਈ ਸਟ੍ਰੀਟ ਤੋਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ। ਉਹ ਸੋਚ ਰਿਹਾ ਸੀ, 'ਜੇ ਮੇਰਾ ਆਪਣਾ ਪਰਵਾਰ..... ।'

ਘਰੇਲੂ ਨਿਕਸਕ ਨਾਲ ਭਰੇ ਦੋ ਥੈਲੇ ਪੈਰਾਂ ਵਿਚ ਰੱਖੀ, ਇਕ ਘਰ ਦੇ ਫੁੱਟ ਗਾਰਡਨ ਦੀ ਵਟੀਰੀ ਉੱਤੇ ਬੈਠੀ ਇਕ ਬਿਰਧ ਮਾਤਾ ਨੇ ਉਸ ਦਾ ਧਿਆਨ ਖਿੱਚ ਲਿਆ। ਉਸ ਲਈ ਇਹ ਜਾਣਨਾ ਔਖਾ ਨਹੀਂ ਸੀ ਕਿ ਸਾਮਾਨ ਨਾਲ ਭਰੋ ਦੋ ਥੈਲੇ ਚੁੱਕਣੇ ਮਾਤਾ ਲਈ ਮੁਸ਼ਕਲ ਕੰਮ ਹੈ। ਕੰਮ ਆਉਣ ਦਾ ਪੁਰਾਣਾ ਚਾਅ ਉਸ ਦੇ ਮਨ ਵਿਚ ਜਾਗ੍ਰਿਤ ਹੋ ਉੱਠਿਆ। ਉਸ ਨੇ ਕੋਲ ਖਲੋਅ ਕੇ ਆਖਿਆ, "ਹੈਲੋ ਮੰਮ।"

ਬਿਰਧ ਮਾਤਾ ਨੇ ਹੌਲੀ ਨਾਲ ਸਿਰ ਚੁੱਕ ਕੇ ਉਸ ਦੇ ਚਿਹਰੇ ਵੱਲ ਵੇਖਿਆ। ਕੁੱਝ ਚਿਰ ਵੇਖ ਕੇ ਆਪਣੀ ਚੇਤਾ-ਸ਼ਕਤੀ ਅਤੇ ਪਛਾਣ ਦੇ ਠੀਕ ਹੋਣ ਦਾ ਭਰੋਸਾ ਕਰਨ ਲਈ ਉਸ ਨੇ ਆਖਿਆ, "ਵੇ, ਤੂੰ ਕਿਸ ਤੇ ਨਹੀਂ ?" "ਹਾਂ ਮਾਂ, ਮੈਂ ਕਿਸ ਹਾਂ। ਤੋਰੀ ਯਾਦਾਸ਼ਤ ਬਹੁਤ ਤੇਜ਼ ਹੈ; ਕਿੰਨੇ ਸਾਲਾਂ ਪਿੱਛੋਂ ਤੂੰ ਮੈਨੂੰ ਪਛਾਣ ਲਿਆ। ਮੈਂ ਕਈ ਵੇਰ ਤੇਰੇ ਘਰ ਗਿਆ ਹਾਂ।"

"ਪਛਾਣਾਂਗੀ ਕਿਉਂ ਨਾ, ਕਿਸ: ਨੌਂ ਬੱਚੇ ਜਨਮੇ ਅਤੇ ਪਾਲੇ ਹਨ ਮੈਂ। ਸਭਨਾਂ ਦੀਆਂ ਆਦਤਾਂ ਦਾ ਪਤਾ ਹੈ ਮੈਨੂੰ। ਕਿਸ ਨੂੰ ਕੀ ਚੰਗਾ ਲੱਗਦਾ ਸੀ; ਕਿਹੜਾ ਕਿਸ ਗੱਲੋਂ ਰੁੱਸਦਾ ਸੀ: ਕੌਣ ਕੀ ਪਾ ਕੇ ਬੀਮਾਰ ਹੁੰਦਾ ਸੀ; ਸਭ ਯਾਦ ਹੈ।... ਲੈ ਫੜ, ਇਕ ਝੋਲਾ ਤੂੰ ਚੁੱਕ ਲੈ; ਘਰ ਤਕ ਪੁਚਾ ਦੇ ਭਲਾ ਹੋਵੇ। ਸਾਮਾਨ ਕੁੱਝ ਬਹੁਤਾ ਖ਼ਰੀਦਿਆ ਗਿਆ ਅੱਜ। ਸੋਚਿਆ, ਬਹੁਤੇ ਫੇਰੇ ਨਾ ਮਾਰਨੇ ਪੈਣ; ਇਹ ਨਾ ਸੋਚਿਆ ਕਿ ਚੁੱਕਣਾ ਵੀ ਪੈਣਾ ਹੈ। ਮੈਨੂੰ ਚੇਤਾ ਨਹੀਂ ਰਹਿੰਦਾ ਕਿ ਮੈਂ ਪਚਾਸੀ ਸਾਲਾਂ ਦੀ ਹੋ ਗਈ ਹਾਂ; ਤੂੰ ਬੜੀ ਛੇਤੀ ਬੁੱਢਾ ਹੋ ਗਿਆ, ਕਿਸ: ਢਿੱਲਾ ਮੱਠਾ ਤਾਂ ਨਹੀਂ ?"

"ਨਹੀਂ ਮੰਮ, ਮੈਂ ਚੰਗਾ ਕਲਾ ਹਾਂ। ਲਿਆ ਦੂਜਾ ਥੈਲਾ ਵੀ ਮੈਨੂੰ ਦੇ ਦੋ।" ਨਾ, ਨਾ ਕਰਦੀ ਮਾਤਾ ਕੋਲੋਂ ਉਸ ਨੇ ਦੂਜਾ ਥੈਲਾ ਵੀ ਫੜ ਲਿਆ। ਆਪਣੇ ਹੱਥੋਂ ਥੈਲਾ ਖੋਹਦੇ ਇਸ ਨੂੰ ਮਾਤਾ ਆਖਦੀ ਰਹੀ, "ਵੇ ਕਿਸ, ਤੂੰ ਵੀ ਕਿਹੜਾ ਜਵਾਨ ਜਹਾਨ ਏਂ। ਆਪਣਾ ਖਿਆਲ ਰੱਖਿਆ ਕਰ । ਤੂੰ ਚੰਗਾ ਕੀਤਾ ਜਿਹੜਾ ਗ੍ਰਿਹਸਤ ਦਾ ਜੰਜਾਲ ਨਹੀਂ ਗਲ ਪਾਇਆ। ਕਿਸੇ ਦੀ ਕੋਈ ਚਿੰਤਾ ਫ਼ਿਕਰ ਤਾਂ ਨਹੀਂ ਕਰਨੀ  ਪੈਂਦੀ।"

ਮਾਤਾ ਦੇ ਥੋੜੇ ਜਹੇ ਪਰ ਸੁਖਾਵੇਂ ਸਾਥ ਨੇ ਕਿਸ ਨੂੰ ਸਾਰੀਆਂ ਸੰਭਾਵਨਾਵਾਂ ਅਤੇ ਵਾਸਤਵਿਕਤਾਵਾਂ ਦੇ ਉਲਟ ਸੋਚਣ ਲਈ ਪ੍ਰੇਰ ਲਿਆ। 'ਨੇਂ ਪੁੱਤ-ਧੀਆਂ, ਫਿਰ ਪੋਤੇ- ਪੋਤੀਆਂ ਅਤੇ ਦੋਹਤੇ-ਦੋਹਤੀਆਂ। ਕਿੰਨੀਆਂ ਰੌਣਕਾਂ ਵਿਚ ਵੱਸਦੀ ਹੋਵੇਗੀ ਮਾਤਾ। ਜੋ ਕੋਲ ਨਾ ਵੀ ਰਹਿੰਦੇ ਹੋਣਗੇ ਤਾਂ ਸਨਿਚਰ ਐਤਵਾਰ ਨੂੰ ਆ ਕੇ ਦਾਦੀ ਦਾ ਸਿਰ ਖਾਂਦੇ

85 / 87
Previous
Next