-------------------
ਇਸ ਕਵਿਤਾ ਵਿਚ ਅਰਬੀ ਫਾਰਸੀ ਦੇ ਲਫਜ਼ ਬਹੁਤ ਹਨ, ਉਨ੍ਹਾਂ ਦੇ ਅਰਥ ਇਸ ਪ੍ਰਕਾਰ ਹਨ:-
ਲਾ-ਮਕਾਂ = ਜਿਸਦਾ ਕੋਈ ਇਕ ਟਿਕਾਣਾ ਨਹੀਂ, ਭਾਵ ਸਰਵ ਵ੍ਯਾਪੀ ਅਕਾਲ ਪੁਰਖ। ਮਕਾਂ ਮਕਾਨ, ਟਿਕਾਣਾ, ਵਸੇਬਾ।
ਮਕੀ = ਵਾਸੀ, ਮਕਾਨ ਵਾਲਾ। ਸਬ = ਰਾਤ। ਅੰਬਰ = ਅਕਾਸ। ਜ਼ਾਤ = ਸਾਹਿਬ, ਮਾਲਕ ਭਾਵ ਥਿਰ ਘਰ। ਵਾਦੀ = ਵਸੋਂ।
ਛਨਾ ਨਾਸ਼ਮਾਨ। ਬਕਾ = ਬਾਕੀ ਰਹਿਣ ਵਾਲਾ, ਅਵਿਨਾਸ਼ੀ। ਮੁਯਦਾ = ਖੁਸ਼ਖ਼ਬਰੀ। ਨਸੀਮ = ਸਮੀਰ, ਠੰਢੀ ਤੇ ਸੁਗੰਧਤ ਪਉਣ। ਨਗ਼ਮਾ = ਖੁਸ਼ੀ ਦਾ ਗੀਤ। ਸਬਾ = ਅੰਮ੍ਰਿਤ ਵੇਲੇ ਪੁਰੇ ਦੀ ਸੀਤਲ ਪੌਣ। ਲਬਾਂ = ਬੁੱਲ੍ਹਾ। ਸਾਕੀ = ਸ਼ਰਾਬ ਪਿਆਉਣ ਵਾਲਾ। ਭਾਵ ਆਤਮ ਰਸਾਂ ਵਿਚ ਸਰਸ਼ਾਰ ਕਰਨ ਵਾਲਾ, ਗੁਰੂ, ਗੁਰਮੁਖ। ਜਾਮ = ਪਿਆਲਾ। ਗੁਲ = ਫੁੱਲ। ਪੇਵੰਦ = ਜੋੜ, ਪਿਉਂਦ। ਭਾਵ ਪੇਉਂਦੀ ਫਲਾਂ ਨਾਲ। ਨੁਛਾਰ = ਕੁਰਬਾਨ, ਸਦਕੇ। ਹਜ਼ਾਰ ਦਾਸਤਾਂ = ਬੁਲਬੁਲ। ਖ਼ੁਤਨ = ਚੀਨ
ਦੀ ਹੱਦ ਦਾ ਇਕ ਸ਼ਹਿਰ, ਜਿਥੋਂ ਕਸਤੂਰੀ ਆਉਂਦੀ ਹੈ। ਮੁਸ਼ਕ = ਕਸਤੂਰੀ। ਫਨਾ ਬਕਾ ਹੈ = ਭਾਵ ਨਾਸ਼ਮਾਨ ਸੰਸਾਰ ਵਿਚ ਹੀ ਅਟੱਲ ਪਦਵੀ ਪ੍ਰਾਪਤ ਹੋ ਸਕਦੀ ਹੈ ਜੇ ਨਾਮ ਦਾ ਜਾਮ ਪੀਵੇ। ਬਕਾ ਫਨਾ ਹੈ = ਭਾਵ ਸੰਸਾਰ ਨੂੰ ਜੋ ਅਸੀਂ ਸੱਚਾ ਮੰਨਕੇ ਅਟੱਲ ਸਮਝ ਲੈਂਦੇ ਹਾਂ, ਇਹ ਅਟੱਲ ਨਹੀਂ, ਇਹ ਨਾਸ਼ਮਾਨ ਹੈ। ਚਮਨ = ਬਾਗ਼। ਇਲਾਹੀ = ਦੈਵਾਂ, ਅਰਸੀ।