ਤੂੰ ਕਰ ਸ਼ੁਕਰਾਨਾ ਦਾਤੇ ਦਾ
ਜਿਨ੍ਹੇ ਇਹ ਦਾਤ ਹੈ ਲਾਈ।
ਜੋ ਤੈਨੂੰ ਹੈ ਲਗੇ ਪ੍ਯਾਰੀ,
ਜੋ ਸੀਂਦੀ ਮਿਲ ਰਹੀ ਤੈਨੂੰ,
ਜਗਤ ਵਿਚ ਜਿਸ ਦੀ ਕੀਮਤ ਨਾਂ,
ਕਦੇ ਚੋਰੀ ਜੋ ਨਾ ਜਾਈ।
ਨ ਤਕ ਤੂੰ ਗੁਣੀ ਅਮੀਰਾਂ ਨੂੰ,
ਨ ਤਕ ਵਿਦਯਾ ਭੰਡਾਰਾਂ ਨੂੰ,
ਤੂੰ ਤਕ ਦਾਤੇ ਦੇ ਵਲ ਜਿਸ ਨੇ
ਏ ਦਾਤ ਆਪੇ ਹੀ ਹੈ ਪਾਈ। ੨੧