ਕੁਝ ਲਾਇਨਾਂ ਨਾਲ ਲੇਖ ਸਮਾਪਤ ਕਰਦਾ ਹਾਂ-
ਉਹ ਕਿੱਧਰ ਗਏ ਦਿਹਾੜੇ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ ਹੱਸ ਕੇ ਗਾਲ੍ਹਾਂ ਖਾਂਦੇ।
ਟਾਹਲੀ: ਟਾਹਲੀ ਇਕ ਅਜੇਹਾ ਰੁੱਖ ਹੈ, ਜਿਸ ਦੀ ਲੱਕੜ ਸਭ ਤੋਂ ਮਜ਼ਬੂਤ ਮੰਨੀ ਜਾਂਦੀ ਹੈ। ਜੜ੍ਹ ਤੋਂ ਉਪਰ ਜਿੱਥੇ ਤੱਕ ਟਾਹਲੀ ਦੇ ਰੁੱਖ ਦਾ ਇਕ ਤਣਾ ਹੁੰਦਾ ਹੈ, ਉਸ ਤਣੇ ਨੂੰ ਪੋਰਾ ਕਹਿੰਦੇ ਹਨ। ਇਹ ਪੈਰਾ ਟਾਹਲੀ ਦੇ ਰੁੱਖ ਦਾ ਸਭ ਤੋਂ ਮਜ਼ਬੂਤ ਹਿੱਸਾ ਮੰਨਿਆ ਜਾਂਦਾ ਹੈ। ਟਾਹਲੀ ਦੀ ਲੱਕੜ ਦਾ ਫਰਨੀਚਰ ਵਧੀਆ ਹੁੰਦਾ ਹੈ। ਟਾਹਲੀ ਦੀ ਵਰਤੋਂ ਕਈ ਕਿਸਮ ਦੀਆਂ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ।
ਪਹਿਲੇ ਸਮਿਆਂ ਵਿਚ ਜਿਸ ਜੁਆਨ ਲੜਕੀ ਦਾ ਵਿਆਹ ਉਸ ਦੇ ਮਾਪੇ ਨਿਆਣੇ ਕੰਤ ਨਾਲ ਕਰ ਦਿੰਦੇ ਸਨ, ਉਹ ਮੁਟਿਆਰ ਜਦ ਪੇਕੀਂ ਆਉਂਦੀ ਸੀ, ਤਾਂ ਉਹ ਆਪਣੇ ਨਿਆਣੇ ਕੰਤ ਦਾ ਦੁੱਖ ਆਪਣੀ ਮਾਂ ਕੋਲ ਰੋਂਦੀ ਸੀ, ਝੂਰਦੀ ਹੁੰਦੀ ਸੀ-
ਜੇ ਮਾਏ ਕੁਝ ਦਿਸਦਾ ਹੋਵੇ,
ਕਰਾਂ ਅੰਦੇਸਾ ਥੋੜ੍ਹਾ।
ਖੁਦੋ ਖੂੰਡੀ ਫਿਰੇ ਖੇਡਦਾ,
ਘਰ ਨੂੰ ਨਾ ਕਰਦਾ ਮੋੜਾ।
ਰੇਰੂ ਦਾ ਕਿੱਲਾ ਮਾਲਕ ਮੇਰਾ,