ਨਹੀਂ ਟਾਹਲੀ ਦਾ ਪੋਰਾ।
ਕੰਤ ਨਿਆਣੇ ਦਾ,
ਖਾ ਗਿਆ ਹੱਡਾਂ ਨੂੰ ਝੋਰਾ।
ਟਾਹਲੀ ਦੇ ਦਰਖ਼ਤ ਆਮ ਤੌਰ 'ਤੇ ਖੂਹ ਦੀਆਂ ਪੈੜਾਂ ਦੁਆਲੇ ਅਤੇ ਖੇਤਾਂ ਦੇ ਬੰਨ੍ਹਿਆਂ ਨਾਲ ਲਾਏ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਫ਼ਸਲਾਂ ਦੀ ਸਿੰਜਾਈ ਦਾ ਇਕੋ ਇਕ ਸਾਧਨ ਖੂਹ ਹੁੰਦੇ ਸਨ। ਖੂਹ ਬਲਦਾਂ ਦੀ ਜੋੜੀ ਨਾਲ ਤੇ ਊਠਾਂ ਨਾਲ ਚਲਾਏ ਜਾਂਦੇ ਸਨ।
ਪਤੀ ਪਤਨੀ ਦਾ ਝਗੜਾ ਹੋਣਾ ਸਾਡੀ ਸਮਾਜਿਕ ਜ਼ਿੰਦਗੀ ਦਾ ਇਕ ਵਰਤਾਰਾ ਹੈ। ਪਤਨੀ ਦੀ ਜਦ ਵੀ ਆਪਣੇ ਪਤੀ ਨਾਲ ਲੜਾਈ ਹੁੰਦੀ ਹੈ ਤਾਂ ਉਸ ਲੜਾਈ ਦਾ ਪਤਨੀ ਦਾ ਆਖ਼ਰੀ ਹਥਿਆਰ 'ਮੈਂ ਪੇਕੇ ਚੱਲੀ ਆਂ' ਹੁੰਦਾ ਹੈ। ਪੇਕਿਆਂ ਤੇ ਹੀ ਉਸ ਦਾ ਜ਼ੋਰ ਹੁੰਦਾ ਹੈ। ਜਦ ਕਦੀ ਪਤਨੀ ਲੜ ਕੇ ਪੇਕਿਆਂ ਨੂੰ ਤੁਰ ਪੈਂਦੀ ਸੀ ਤਾਂ ਫੇਰ ਪਤੀ ਦਾ ਦਿਲ ਵੀ ਡੋਲੇ ਖਾਣ ਘਾਊਂ ਮਾਊਂ ਹੋਣ ਲੱਗ ਜਾਂਦਾ ਸੀ। ਏਸ ਕਰਕੇ ਕਈ ਵੇਰ ਪਤੀ ਟਾਹਲੀ ਤੇ ਚੜ੍ਹ ਕੇ ਆਪਣੀ ਪਤਨੀ ਦਾ ਰਾਹ ਵੇਖਦਾ ਹੁੰਦਾ ਸੀ-
ਮੈਨੂੰ ਕਹਿੰਦਾ ਪੇਕੇ ਨਾ ਜਾਈਂ,
ਮੈਂ ਤੁਰ ਗਈ ਪੇਕੇ।
ਜਾਇਆ ਵੱਢੀ ਦਾ ਕੁਲੱਛਣਾ,
ਟਾਹਲੀ ਤੇ ਚੜ੍ਹ ਚੜ੍ਹ ਵੇਖੇ।
ਟਾਹਲੀ ਦਾ ਰੁੱਖ ਵਧਦਾ ਬਹੁਤ ਹੌਲੀ ਹੌਲੀ ਹੈ। ਬਹੁਤ ਸਮਾਂ ਲਗਦਾ ਹੈ। ਨਹਿਰਾਂ ਦੀਆਂ ਪਟੜੀਆਂ ਦੇ ਨਾਲ, ਰਾਹਾਂ ਨਾਲ ਤੇ ਸੜਕਾਂ ਦੇ ਨਾਲ ਟਾਹਲੀ ਦੇ ਰੁੱਖ ਹੀ ਲਾਏ ਜਾਂਦੇ ਸਨ । ਹੁਣ ਸਿਰਫ਼ ਇਨ੍ਹਾਂ ਥਾਵਾਂ ਤੇ ਹੀ ਟਾਹਲੀ ਦੇ ਪੁਰਾਣੇ ਰੁੱਖ ਲੱਗੇ ਹੋਏ ਰਹਿ ਗਏ ਹਨ। ਹੁਣ ਇਨ੍ਹਾਂ ਥਾਂਵਾਂ ਤੇ, ਹੋਰ ਸਾਂਝੀਆਂ ਥਾਵਾਂ ਤੇ ਛੇਤੀ ਛੇਤੀ ਵਧਣ ਵਾਲੇ ਰੁੱਖ ਲਾਏ ਜਾਂਦੇ ਹਨ। ਟਾਹਲੀ ਦੇ ਰੁੱਖ ਹੁਣ ਦਿਨੋ ਦਿਨ ਅਲੋਪ ਹੋ ਰਹੇ ਹਨ।
ਕਿੱਕਰ: ਕਿੱਕਰ ਇਕ ਅਜਿਹਾ ਰੁੱਖ ਹੈ ਜਿਸ ਦੀਆਂ ਸੂਲਾਂ/ਕੰਡੇ ਸਾਰੇ ਰੁੱਖਾਂ ਨਾਲੋਂ ਲੰਮੇ ਹੁੰਦੇ ਹਨ। ਏਸੇ ਕਰਕੇ ਕਿੱਕਰਾਂ ਦੇ ਰੁੱਖ ਜ਼ਿਆਦਾ ਉਨ੍ਹਾਂ ਥਾਵਾਂ ਤੇ ਲਾਏ ਜਾਂਦੇ ਸਨ, ਜਿਹੜੀਆਂ ਵਰਤੋਂ ਵਿਚ ਘੱਟ ਆਉਂਦੀਆਂ ਸਨ। ਕਿੱਕਰਾਂ ਬਰਾਨੀ ਧਰਤੀ, ਘੱਟ ਉਪਜਾਊ ਧਰਤੀ, ਇੱਥੋਂ ਤੱਕ ਕਿ ਰੇਤਲੇ ਇਲਾਕੇ ਵਿਚ ਵੀ ਹੋ ਜਾਂਦੀਆਂ ਸਨ। ਨਹਿਰਾਂ ਦੀਆਂ ਪਟੜੀਆਂ, ਰਾਹਾਂ ਅਤੇ ਸੜਕਾਂ ਦੇ ਆਲੇ ਦੁਆਲੇ ਕਿੱਕਰਾਂ ਜ਼ਿਆਦਾ ਲਾਈਆਂ ਜਾਂਦੀਆਂ ਸਨ। ਕਿੱਕਰ ਦੀ ਲੱਕੜ ਬਹੁਤੀ ਚੰਗੀ ਨਹੀਂ ਮੰਨੀ ਜਾਂਦੀ ਸੀ। ਜਿਸ ਮੁਟਿਆਰ ਦਾ ਚਰਖਾ ਕਿੱਕਰ ਦੀ ਲੱਕੜ ਦਾ ਬਣਿਆ ਹੁੰਦਾ ਸੀ, ਉਸ ਚਰਖੇ ਦਾ ਕੋਈ ਨਾ ਕੋਈ ਹਿੱਸਾ ਹਿਲਦਾ ਹੀ ਰਹਿੰਦਾ ਸੀ, ਜਿਸ