ਕਰਕੇ ਉਹ ਮੁਟਿਆਰ ਕੱਤਣ ਸਮੇਂ ਆਪਣੀਆਂ ਸਹੇਲੀਆਂ ਤੋਂ ਪਿਛੇ ਰਹਿ ਜਾਂਦੀ ਸੀ-
ਕਿੱਕਰ ਦਾ ਮੇਰਾ ਚਰਖਾ ਮਾਏ,
ਟਾਹਲੀ ਦਾ ਕਰਵਾ ਦੇ।
ਇਸ ਚਰਖੇ ਦਾ ਹਿੱਲੇ ਮਝੇਰੂ,
ਮਾਲ੍ਹਾਂ ਬਹੁਤੀਆਂ ਖਾਵੇ।
ਮੇਰੇ ਨਾਲ ਦੀਆਂ ਕੱਤ ਕੇ ਸੌਂ ਗਈਆਂ,
ਮੈਥੋਂ ਕੱਤਿਆ ਨਾ ਜਾਵੇ।
ਚਰਖਾ ਬੂ ਚੰਦਰਾ!
ਮੇਰੀ ਨੀਂਦ ਗਵਾਵੇ।
ਕਿੱਕਰ ਦੇ ਰੁੱਖ ਥੱਲੇ ਦੂਰ ਦੂਰ ਤੱਕ ਫ਼ਸਲ ਨਹੀਂ ਹੁੰਦੀ ਸੀ। ਜਦ ਪੰਜਾਬ ਵਿਚ ਮੁਰੱਬੇਬੰਦੀ ਹੋਈ, ਉਸ ਸਮੇਂ ਜ਼ਿਮੀਂਦਾਰਾਂ ਨੇ ਕਿੱਕਰਾਂ ਦੇ ਸਾਰੇ ਰੁੱਖ ਆਪਣੇ ਖੇਤਾਂ ਵਿਚੋਂ ਪੁੱਟ ਦਿੱਤੇ ਸਨ। ਕਿੱਕਰਾਂ ਦੇ ਰੁੱਖਾਂ ਦੀ ਘੱਟ ਉਪਯੋਗਤਾ ਹੋਣ ਕਰਕੇ ਹੀ ਕਿਹਾ ਜਾਂਦਾ ਸੀ-
ਕਿੱਕਰਾਂ ਦੇ ਬੀ ਬੀਜ ਕੇ,
ਕਿੱਥੋਂ ਭਾਲਦਾਂ ਪਸ਼ੌਰੀ ਦਾਖਾਂ?
ਕਿੱਕਰ ਦੇ ਰੁੱਖ ਵਿਚ ਕਈ ਗੁਣ ਵੀ ਹਨ। ਕਿੱਕਰ ਦੇ ਤੁੱਕਿਆਂ ਦਾ ਆਚਾਰ ਪਾਇਆ ਜਾਂਦਾ ਸੀ, ਜਿਹੜਾ ਬਹੁਤ ਗੁਣਕਾਰੀ ਹੁੰਦਾ ਸੀ। ਕਿੱਕਰ ਦੀ ਦਾਤਣ ਸਭ ਤੋਂ ਚੰਗੀ ਮੰਨੀ ਜਾਂਦੀ ਸੀ/ਹੈ-
ਤੇਰਾ ਮਾਰਾ ਮੈਂ ਚੜ੍ਹਿਆ ਕਿੱਕਰ ਤੇ,
ਤੂੰ ਦਾਤਣ ਨਾ ਕੀਤੀ।
ਕਿੱਕਰ ਦੇ ਸੱਕਾਂ ਨਾਲ ਚਮੜਾ ਰੰਗਿਆ ਜਾਂਦਾ ਸੀ/ਹੈ। ਕਿੱਕਰ ਦੇ ਸੱਕ ਸ਼ਰਾਬ ਕੱਢਣ ਲਈ ਵਰਤੇ ਜਾਂਦੇ ਹਨ। ਕਿੱਕਰ ਦੇ ਤੁੱਕੇ ਬੱਕਰੀਆਂ ਵੀ ਖ਼ੁਸ਼ ਹੋ ਕੇ ਖਾਂਦੀਆਂ ਸਨ। ਇਹ ਹੋਰ ਦਵਾਈਆਂ ਵਿਚ ਵੀ ਵਰਤੇ ਜਾਂਦੇ ਸਨ । ਕਿੱਕਰਾਂ ਨੂੰ ਗੂੰਦ ਲਗਦੀ ਸੀ, ਜਿਸ ਨੂੰ ਬੱਚੇ ਦੀ ਪੈਦਾਇਸ਼ ਤੋਂ ਪਿੱਛੋਂ ਜਨਾਨੀਆਂ ਨੂੰ ਹੋਰ ਵਸਤਾਂ ਦੇ ਨਾਲ ਪੰਜੀਰੀ ਵਿਚ ਰਲਾ ਕੇ ਖਾਣ ਨੂੰ ਦਿੱਤਾ ਜਾਂਦਾ ਸੀ । ਗੂੰਦ ਹੋਰਾਂ ਦਵਾਈਆਂ ਵਿਚ ਵੀ ਕੰਮ ਆਉਂਦੀ ਸੀ। ਕਾਗਜ਼ਾਂ ਅਤੇ ਹੋਰ ਵਸਤਾਂ ਨੂੰ ਜੋੜਨ ਲਈ ਵੀ ਵਰਤੀ ਜਾਂਦੀ ਸੀ/ਹੈ। ਚਾਹੇ ਕਿੱਕਰ ਦਾ ਰੁੱਖ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ, ਪਰ ਜੇਕਰ ਕਿਸੇ ਭੈਣ ਦਾ ਵੀਰ ਕਿੱਕਰਾਂ ਵਾਲੇ ਰਸਤੇ ਤੋਂ ਲੰਘ ਕੇ ਆਪਣੀ ਭੈਣ ਨੂੰ ਮਿਲਣ ਆਵੇ ਤਾਂ ਉਸ ਭੈਣ ਲਈ ਕਿੱਕਰ ਦੇ ਤੁੱਕੇ ਮੋਤੀਆਂ ਸਮਾਨ ਲਗਦੇ ਹਨ/ ਸਨ-